Horrific mid-air collision between 2 helicopters! 1 tourist killed, pilot injured, near Mount Everest…
ਹਵਾ ਵਿਚਾਲੇ 2 ਹੈਲੀਕਾਪਟਰਾਂ ਦੀ ਹੋਈ ਭਿਆਨਕ ਟੱਕਰ ! 1 ਟੂਰਿਸਟ ਦੀ ਮੌਤ, ਕੈਪਟਨ ਜ਼ਖ਼ਮੀ, ਮਾਊਂਟ ਐਵਰੈਸਟ ਨੇੜੇ…
Kathmandu, (ਆਵਾਜ਼ਿ ਕੌਮ ਬਿਊਰੋ)-ਗੁਆਂਢੀ ਮੁਲਕ ਨੇਪਾਲ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸੋਲੂਖੁੰਭੂ ਜ਼ਿਲ੍ਹੇ ‘ਚ ਮਾਊਂਟ ਐਵਰੈਸਟ ਖੇਤਰ ਨੇੜੇ ਫੇਰੀਚੇ ਹੈਲੀਪੈਡ ‘ਤੇ ਮੰਗਲਵਾਰ ਸਵੇਰੇ ਲਗਭਗ 8:11 ਵਜੇ ਲੈਂਡਿੰਗ ਦੌਰਾਨ ਦੋ ਹੈਲੀਕਾਪਟਰਾਂ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਵਿਦੇਸ਼ੀ ਸੈਲਾਨੀ ਦੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ਦਾ ਕੈਪਟਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਨੇਪਾਲ ਦੇ ਸਿਵਲ ਐਵੀਏਸ਼ਨ ਅਥਾਰਟੀ (CAAN) ਅਤੇ ਪੁਲਸ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ‘ਫਿਸ਼ਟੇਲ ਏਅਰ’ ਅਤੇ ‘ਏਅਰ ਡਾਇਨੈਸਟੀ’ ਦੇ ਹੈਲੀਕਾਪਟਰਾਂ ਵਿਚਕਾਰ ਵਾਪਰਿਆ। ਫੇਰੀਚੇ ਹੈਲੀਪੈਡ ‘ਤੇ ਲੈਂਡਿੰਗ ਦੌਰਾਨ ਦੋਵਾਂ ਹੈਲੀਕਾਪਟਰਾਂ ਦੇ ਪੰਖ ਆਪਸ ‘ਚ ਟਕਰਾ ਗਏ, ਜਿਸ ਤੋਂ ਬਾਅਦ ਦੋਵੇਂ ਕ੍ਰੈਸ਼ ਹੋ ਗਏ। ਹਾਦਸੇ ਦੌਰਾਨ ਫਿਸ਼ਟੇਲ ਏਅਰ ‘ਚ ਸਵਾਰ ਇੱਕ ਵਿਦੇਸ਼ੀ ਸੈਲਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ, ਜਦਕਿ ਉਸ ਹੈਲੀਕਾਪਟਰ ਦਾ ਕੈਪਟਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਫਿਸ਼ਟੇਲ ਏਅਰ ਦੇ ਹੈਲੀਕਾਪਟਰ ਨੂੰ ਕੈਪਟਨ ਪ੍ਰਜਵਲ ਕੇ.ਸੀ. ਚਲਾ ਰਿਹਾ ਸੀ, ਜਦਕਿ ਏਅਰ ਡਾਇਨੈਸਟੀ ਦੇ ਹੈਲੀਕਾਪਟਰ ਦੀ ਕਮਾਨ ਕੈਪਟਨ ਰਬਿੰਦਰ ਪ੍ਰਜਾਪਤੀ ਦੇ ਹੱਥ ਸੀ। ਕੈਪਟਨ ਰਬਿੰਦਰ ਪ੍ਰਜਾਪਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪ੍ਰਭੂ ਏਅਰ ਦੇ ਹੈਲੀਕਾਪਟਰ ਰਾਹੀਂ ਲੁਕਲਾ ਭੇਜਿਆ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਸਿਮਰਿਕ ਏਅਰ ਦਾ ਹੈਲੀਕਾਪਟਰ ਰਾਹਤ ਟੀਮ ਨਾਲ ਮੌਕੇ ‘ਤੇ ਪਹੁੰਚ ਗਿਆ, ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ। ਫਿਲਹਾਲ ਸਥਾਨਕ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

