Japan prepares to attract Indian tourists! An increase of up to 18 percent recorded
ਭਾਰਤੀ ਟੂਰਿਸਟਾਂ ਨੂੰ ਖਿੱਚਣ ਦੀ ਤਿਆਰੀ ‘ਚ ਜਾਪਾਨ ! 18 ਫ਼ੀਸਦੀ ਤੱਕ ਦਾ ਹੋਇਆ ਵਾਧਾ
Tokio, (ਆਵਾਜ਼ਿ ਕੌਮ ਬਿਊਰੋ)-ਜਾਪਾਨ ਦੇ ਟੂਰਿਜ਼ਮ ਸੈਕਟਰ ਨੇ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। ‘ਜਾਪਾਨ ਨੈਸ਼ਨਲ ਟੂਰਿਸਟ ਆਰਗੇਨਾਈਜ਼ੇਸ਼ਨ’ ਦੇ ਅੰਕੜਿਆਂ ਅਨੁਸਾਰ, ਚੀਨ ਅਤੇ ਹੋਰ ਦੇਸ਼ਾਂ ਦੇ ਸੈਲਾਨੀਆਂ ‘ਚ ਆਈ ਗਿਰਾਵਟ ਦੇ ਵਿਚਕਾਰ ਭਾਰਤ ਤੋਂ ਜਾਪਾਨ ਜਾਣ ਵਾਲੇ ਯਾਤਰੀਆਂ ਦੀ ਗਿਣਤੀ ‘ਚ ਰਿਕਾਰਡ 18-19 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਜਾਪਾਨ ਨੇ ਭਾਰਤੀ ਨਾਗਰਿਕਾਂ ਲਈ ਈ-ਵੀਜ਼ਾ ਅਤੇ ਸੁਵਿਧਾਜਨਕ ਵੀਜ਼ਾ ਨਿਯਮ ਲਾਗੂ ਕੀਤੇ ਹਨ, ਜਿਸ ਨਾਲ Schengen ਦੇਸ਼ਾਂ ਦੇ ਮੁਕਾਬਲੇ ਜਾਪਾਨ ਦਾ ਵੀਜ਼ਾ ਹਾਸਲ ਕਰਨਾ ਬਹੁਤ ਆਸਾਨ ਹੋ ਗਿਆ ਹੈ। ਭਾਰਤੀ ਮਿਡਲ ਕਲਾਸ ਅਤੇ ਨੌਜਵਾਨ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ-ਜਾਪਾਨ ਵਿਚਾਲੇ ਫਲਾਈਟਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਸੱਭਿਆਚਾਰਕ ਤੇ ਮੌਸਮੀ ਟੂਰਿਜ਼ਮ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਜਾਪਾਨ ਆਪਣੇ ਸੈਰ-ਸਪਾਟਾ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਗਲੋਬਲ ਯਾਤਰੀਆਂ ਦੇ ਅੰਕੜੇ ਨੂੰ ਵਧਾਉਣ ਲਈ ਭਾਰਤ ਨੂੰ ਇੱਕ ਵੱਡਾ ਅਤੇ ਉਭਰਦਾ ਬਾਜ਼ਾਰ ਮੰਨ ਰਿਹਾ ਹੈ, ਜਿਸ ਕਾਰਨ ਭਾਰਤੀ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਕਰ ਰਿਹਾ ਹੈ।

