‘Women Banned from Entering the Shop…!’ – The Shopkeeper’s Decision Will Make You Think
‘ਦੁਕਾਨ ‘ਚ ਜਨਾਨੀਆਂ ਦੀ ਐਂਟਰੀ ਬੈਨ..!’, ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ ਦੇਵੇਗਾ ਦੁਕਾਨਦਾਰ ਦਾ ਫ਼ੈਸਲਾ
ਪ੍ਰਯਾਗਰਾਜ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਦੁਕਾਨਦਾਰ ਨੇ ਦੁਕਾਨ ਦੇ ਬਾਹਰ ਬੋਰਡ ‘ਤੇ ਲਿਖਿਆ ਹੈ,”ਔਰਤਾਂ ਦਾ ਆਉਣਾ ਮਨ੍ਹਾ ਹੈ, ਸਿਰਫ਼ ਪੁਰਸ਼ ਹੀ ਆ ਸਕਦੇ ਹਨ।” ਦੁਕਾਨਦਾਰ ਘਨਸ਼ਾਮ ਅਨੁਸਾਰ, ਸ਼ਾਮ ਹੁੰਦੇ ਹੀ ਦੁਕਾਨ ਦੇ ਨੇੜੇ-ਤੇੜੇ ਸ਼ਰਾਬੀਆਂ ਦੀ ਭੀੜ ਲੱਗ ਜਾਂਦੀ ਹੈ। ਨਸ਼ੇ ‘ਚ ਉਹ ਆਉਣ-ਜਾਣ ਵਾਲੀਆਂ ਔਰਤਾਂ ‘ਤੇ ਕੁਮੈਂਟ ਕੱਸਦੇ ਹਨ। ਔਰਤਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਚਾਉਣ ਲਈ ਉਨ੍ਹਾਂ ਨੇ ਦੁਕਾਨ ‘ਤੇ ਐਂਟਰੀ ਕਰ ਦਿੱਤੀ ਹੈ। ਉਨ੍ਹਾਂ ਨੇ ਦੁਕਾਨ ਦੇ ਬਾਹਰ ਇਹ ਵੀ ਲਿਖਿਆ ਹੈ,”ਹੇ ਭਗਵਾਨ, ਇਸ ਦੁਕਾਨ ‘ਤੇ ਘੱਟ ਤੋਂ ਘੱਟ ਗਾਹਕ ਭੇਜਣਾ।” ਘਨਸ਼ਾਮ ਨੇ ਦੁਕਾਨ ਦੇ ਚਾਰੇ ਪਾਸੇ ਰਾਮਚਰਿਤਮਾਨਸ ਦੀਆਂ ਚੌਪਾਈਆਂ ਅਤੇ ਕਬੀਰ ਦੇ ਦੋਹੇ ਵੀ ਲਿਖ ਰਹੇ ਹਨ। ਦੁਕਾਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਲੋਕ ਉਨ੍ਹਾਂ ਦੇ ਫੈਸਲੇ ‘ਤੇ ਸਵਾਲ ਚੁੱਕ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬੀਆਂ ਦੀ ਹਰਕਤਾਂ ਦੀ ਸਜ਼ਾ ਔਰਤਾਂ ਨੂੰ ਦੇਣ ਦੀ ਬਜਾਏ ਉਨ੍ਹਾਂ ‘ਤੇ ਪੁਲਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

