Sleep Internship: Woman earns 960,000 rupees just by sleeping! Gets a chance to travel abroad
ਸਲੀਪ ਇੰਟਰਨਸ਼ਿਪ ; ਜਨਾਨੀ ਨੇ ਸੌਂ-ਸੌਂ ਕੇ ਕਮਾ ਲਏ 9,600,00 ਰੁਪਏ ! ਮਿਲਿਆ ਵਿਦੇਸ਼ ਘੁੰਮਣ ਦਾ ਮੌਕਾ
ਮੁੰਬਈ (ਆਵਾਜ਼ਿ ਕੌਮ ਬਿਊਰੋ)- ਮੁੰਬਈ ਦੀ ਇਕ ਔਰਤ ਨੇ 60 ਦਿਨ ਸੌਂ ਕੇ 9.6 ਲੱਖ ਰੁਪਏ ਕਮਾ ਲਏ। ਮੁੰਬਈ ਦੀ ਜਿਨੀਆ ਚੈਟਰਜੀ ਨੇ ‘ਸਲੀਪ ਇੰਟਰਨਸ਼ਿਪ’ ਜਿੱਤੀ। ਇਸ ‘ਚ 2 ਲੱਖ ਤੋਂ ਵੱਧ ਅਰਜ਼ੀਆਂ ਆਈਆਂ ਸਨ ਅਤੇ 2 ਮਹੀਨੇ ਤੱਕ ਇਸ ਦਾ ਮੁਕਾਬਲਾ ਚੱਲਿਆ। ਜਿਸ ਤੋਂ ਬਾਅਦ ਚੁਣੇ ਗਏ 10 ਭਾਗੀਦਾਰਾਂ ‘ਚੋਂ ਜਿਨੀਆ ਸਭ ਤੋਂ ਅੱਗੇ ਰਹੀ ਅਤੇ ‘ਇੰਡੀਆਜ਼ ਸਲੀਪ ਚੈਂਪੀਅਨ’ ਚੁਣੀ ਗਈ। ਇਸ ਮੁਕਾਬਲੇ ‘ਚ ਜਿਨੀਆ ਨੇ 9.6 ਲੱਖ ਰੁਪਏ ਤੋਂ ਇਲਾਵਾ ਇਕ ਸਪਾਂਸਰਡ ਵਕੈਸ਼ਨ ਵੀ ਆਪਣੇ ਨਾਂ ਕੀਤਾ ਹੈ। ਇਸ ਮੁਕਾਬਲੇ ‘ਚ ਸਿਰਫ਼ ਸੌਣਾ ਹੀ ਨਹੀਂ ਸੀ, ਸਗੋਂ ਨੀਂਦ ਨਾਲ ਜੁੜੀਆਂ ਕਈ ਕ੍ਰਿਏਟਿਵ ਚੈਲੇਂਜ ਵੀ ਪੂਰੇ ਕਰਨੇ ਸਨ। ਮੁਕਾਬਲੇ ਨੂੰ ਹੋਮ ਅਤੇ ਫਰਨੀਸ਼ਿੰਗ ਕੰਪਨੀ ‘ਵੇਕਫਿਟ’ ਨੇ ਆਯੋਜਿਤ ਕੀਤਾ ਸੀ। ਜਿਸ ‘ਚ ਹਰੇਕ ਪ੍ਰਤੀਯੋਗੀ ਨੇ ਨੀਂਦ ਨੂੰ ਤਰਜੀਹ ਦੇਣੀ ਸੀ। ਨਾਲ ਹੀ ਸੌਣ ਦਾ ਇਕ ਤੈਅ ਸ਼ੈਡਿਊਲ ਬਣਾਏ ਰੱਖਣਾ ਸੀ ਅਤੇ ਹਰ ਹਫ਼ਤੇ ਕੁਝ ਕ੍ਰਿਏਟਿਵ ਟਾਸਕ ਪੂਰੇ ਕਰਨੇ ਸਨ। ਦੇਸ਼ ਭਰ ਤੋਂ 2 ਲੱਖ ਤੋਂ ਵੱਧ ਬਿਨੈਕਾਰਾਂ ਦੀ ਕਈ ਰਾਊਂਡ ਦੀ ਸਕ੍ਰੀਨਿੰਗ ਅਤੇ ਪਰਸਨਲ ਇੰਟਰਵਿਊ ਲਏ। ਇਸ ਤੋਂ ਬਾਅਦ ਉਨ੍ਹਾਂ ‘ਚੋਂ ਸਿਰਫ਼ 10 ਲੋਕਾਂ ਨੂੰ ਚੁਣਿਆ ਗਿਆ। ਇਨ੍ਹਾਂ 10 ਭਾਗੀਦਾਰਾਂ ਵਿਚਕਾਰ 60 ਦਿਨਾਂ ਤੱਕ ਮੁਕਾਬਲਾ ਚੱਲਿਆ। ਇਹ ਲੋਕ ਆਪਣੀ ਨੀਂਦ ਦੀ ਪਰਫਾਰਮੈਂਸ ਨੂੰ ਟਰੈਕ ਕਰਦੇ ਸਨ ਅਤੇ ਰੋਜ਼ ਮਿਲਣ ਵਾਲੇ ਸਕੋਰਾਂ ਦੇ ਆਧਾਰ ‘ਤੇ ਲੀਡਰਬੋਰਡ ‘ਤੇ ਉਨ੍ਹਾਂ ਦੀ ਰੈਂਕਿੰਗ ਤੈਅ ਹੁੰਦੀ ਸੀ। ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਕੁਝ ਅਨੋਖੇ ਟਾਸਕ ਰਾਹੀਂ ਆਪਣੀ ਕ੍ਰਿਏਟੀਵਿਟੀ ਵੀ ਦਿਖਾਉਣੀ ਸੀ। ਇਸ ਪੂਰੇ ਮੁਕਾਬਲੇ ਦੌਰਾਨ ਲੋਕਾਂ ਨੂੰ ਵੱਖ-ਵੱਖ ਟਾਸਕ ਦਿੱਤੇ ਗਏ, ਜਿਵੇਂ ‘ਸਲੀਮ ਸਿਨੇਮਾ’। ਇਸ ‘ਚ ਫਿਲਮਾਂ ਦੇ ਮਸ਼ਹੂਰ ਸੀਨ ਨੂੰ ਨੀਂਦ ਨਾਲ ਜੁੜੇ ਇਕ ਨਵੇਂ ਅੰਦਾਜ ‘ਚ ਮੁੜ ਤੋਂ ਬਣਾਉਣਾ ਸੀ। ਇਸ ਤੋਂ ਇਲਾਵਾ, “ਸਲੀਪ ਬਿੰਗੋ” ਵੀ ਮੁਕਾਬਲੇ ਦੇ ਟਾਸਕ ਦਾ ਹਿੱਸਾ ਸੀ। ਇਸ ‘ਚ ਭਾਗੀਦਾਰਾਂ ਨੂੰ ਪੂਰੇ ਹਫ਼ਤੇ ਆਪਣੀਆਂ ਨੀਂਦ ਦੀਆਂ ਆਦਤਾਂ ਦਾ ਮੁਲਾਂਕਣ ਕਰਨਾ ਸੀ। ਉੱਥੇ ਹੀ “ਅੰਡਰਕਵਰ ਸਲੀਪ ਮਿਸ਼ਨ” ‘ਚ ਭਾਗੀਦਾਰਾਂ ਨੂੰ ਗੱਲਬਾਤ ਦੌਰਾਨ 10 ਵਾਰ “ਕੰਬਲ” ਜਾਂ “ਸਿਰਹਾਣਾ” ਸ਼ਬਦਾਂ ਦੀ ਵਰਤੋਂ ਕਰਨੀ ਸੀ। ਹਰ ਹਫ਼ਤੇ, ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੂੰ “ਪ੍ਰੋ ਸਲੀਪਰ ਆਫ਼ ਦ ਵੀਕ” ਦਾ ਖਿਤਾਬ ਦਿੱਤਾ ਜਾਂਦਾ ਸੀ। ਦੋ ਮਹੀਨਿਆਂ ਬਾਅਦ, ਜਿਨਿਆ ਚੈਟਰਜੀ, ਰਤਨਾਗਿਰੀ ਮਨੀਕੰਦਨ, ਅਤੇ ਮਹਿਕ ਖੋਟ ਚੋਟੀ ਦੇ ਤਿੰਨ ਪ੍ਰਤੀਯੋਗੀਆਂ ਵਜੋਂ ਉਭਰੇ। ਹਾਲਾਂਕਿ, ਹੈਦਰਾਬਾਦ ਤੋਂ ਕਰੀਮ ਖਾਨ ਨੇ ਸਭ ਤੋਂ ਵੱਧ ਹਫ਼ਤਾਵਾਰੀ ਕ੍ਰਿਏਟਿਵ ਟਾਸਕ ਜਿੱਤੇ ਸਨ। ਉਹ ਵਾਈਲਡਕਾਰਡ ਐਂਟਰੀ ਵਜੋਂ ਵਾਪਸ ਆਇਆ, ਜਿਸ ਨਾਲ ਕੁੱਲ ਚਾਰ ਪ੍ਰਤੀਯੋਗੀ ਹੋ ਗਏ। “ਬਿਗ ਬੈੱਡ” ਸਿਰਲੇਖ ਵਾਲਾ ਗ੍ਰੈਂਡ ਫਿਨਾਲੇ ‘ਚ ਦੋ ਵੱਡੇ ਟਾਸਕ ਸਨ। ਪਹਿਲਾ “ਮੈਮੋਰੀ ਫੋਮ ਚੈਲੇਂਜ” ਸੀ, ਜਿਸ ‘ਚ ਪ੍ਰਤੀਯੋਗੀਆਂ ਨੂੰ ਫੋਟੋਆਂ ਦੇ ਆਧਾਰ ‘ਤੇ ਇਕ ਬੈੱਡਰੂਮ ਸੈੱਟਅੱਪ ਦੁਬਾਰਾ ਤਿਆਰ ਕਰਨਾ ਸੀ। ਇਸ ‘ਚ ਉਨ੍ਹਾਂ ਦੇ ਨਿਰੀਖਣ, ਯਾਦਦਾਸ਼ਤ ਅਤੇ ਟੀਮ ਵਰਕ ਦਾ ਟੈਸਟ ਹੋਇਆ। ਦੂਜਾ ਕੰਮ, “ਸਲੀਪ ਆਕਸ਼ਨ”, ਜਿਸ ਵਿੱਚ ਫਾਈਨਲਿਸਟਾਂ ਨੇ ਨੀਂਦ ਦੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਸਿਰਹਾਣੇ, ਕੰਬਲ, ਏਅਰ-ਕੰਡੀਸ਼ਨਿੰਗ ਕੰਟਰੋਲ, ਰੋਸ਼ਨੀ ਅਤੇ ਆਵਾਜ਼ ਸੈਟਿੰਗਾਂ ‘ਤੇ ਬੋਲੀ ਲਗਾਉਣੀ ਸੀ। ਬਾਅਦ ਵਿੱਚ, ਸਾਰੇ ਫਾਈਨਲਿਸਟਾਂ ਨੇ ਇਕ ਕਸਟਮ-ਡਿਜ਼ਾਈਨ ਤਿਆਰ ਕੀਤੇ, ਖਾਸ ਨੀਂਦ ਵਾਤਾਵਰਣ ‘ਚ ਇਕ ਆਖਰੀ ਰਾਤ ਬਿਤਾਈ। ਲਾਸਟ ‘ਚ ਉਨ੍ਹਾਂ ਦੇ ਨੀਂਦ ਦੇ ਸਕੋਰਾਂ ਨੇ ਅੰਤ ‘ਚ ਜੇਤੂ ਦਾ ਫੈਸਲਾ ਕੀਤਾ। ਜਿਸ ‘ਚ ਜਿਨਿਆ ਚੈਟਰਜੀ ਨੇ 9.6 ਲੱਖ ਰੁਪਏ ਅਤੇ ਵੇਕਫਿਟ ਦੁਆਰਾ ਸਪਾਂਸਰ ਕੀਤੀ ਇਕ ਵਕੈਸ਼ਨ ਜਿੱਤੀ। ਆਮ ਤੌਰ ‘ਤੇ, ਇੰਟਰਨਸ਼ਿਪ ਵਿਅਕਤੀਆਂ ਨੂੰ ਕਿਸੇ ਕੰਪਨੀ ‘ਚ ਸਿੱਖਣ ਅਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਇਸ ਦੇ ਬਦਲੇ ਇਨ੍ਹਾਂ ਨੂੰ ਸਟਾਈਪੈਂਡ ਯਾਨੀ ਪੈਸੇ ਦਿੱਤੇ ਜਾਂਦੇ ਹਨ। ਹਾਲਾਂਕਿ, ਵੇਕਫਿਟ ਦੀ ਸਲੀਪ ਇੰਟਰਨਸ਼ਿਪ ਦੂਜੀਆਂ ਇੰਟਰਨਸ਼ਿਪਾਂ ਤੋਂ ਬਿਲਕੁਲ ਵੱਖਰੀ ਹੈ। ਚੁਣੇ ਹੋਏ ਬਿਨੈਕਾਰਾਂ ਨੂੰ ਆਪਣੀ ਨੀਂਦ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਲੋੜੀਂਦੀ ਨੀਂਦ ਲੈਣੀ ਚਾਹੀਦੀ ਹੈ ਅਤੇ ਨਿਯਮਿਤ ਨੀਂਦ-ਜਾਗਣ ਦਾ ਸਮਾਂ-ਸਾਰਣੀ ਬਣਾਈ ਰੱਖਣੀ ਪੈਂਦੀ ਹੈ। ਉਹ ਹਰ ਹਫ਼ਤੇ ਮਜ਼ੇਦਾਰ ਚੁਣੌਤੀਆਂ ਨੂੰ ਵੀ ਪੂਰਾ ਕਰਦੇ ਹਨ। ਕੰਪਨੀ ਦਾ ਟੀਚਾ ਵਿਅਕਤੀਆਂ ਨੂੰ ਚੰਗੀ ਨੀਂਦ ਦੀ ਮਹੱਤਤਾ ਬਾਰੇ ਸਿੱਖਿਅਤ ਕਰਨਾ ਅਤੇ ਉਨ੍ਹਾਂ ਦੀਆਂ ਨੀਂਦ ਦੀਆਂ ਆਦਤਾਂ ਨੂੰ ਬਿਹਤਰ ਬਣਾਉਣਾ ਹੈ।

