CM Yogi’s mother passes away, breathed her last at the age of 91
CM ਯੋਗੀ ਦੀ ਮਾਤਾ ਦਾ ਦਿਹਾਂਤ, 91 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
Lucknow, (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮਾਤਾ ਜੀ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਯੋਗੀ ਦੀ ਮਾਂ ਦਾ 91 ਸਾਲ ਦੀ ਉਮਰ ‘ਚ ਉੱਤਰਾਖੰਡ ਦੇ ਪੌੜੀ ਸਥਿਤ ਉਨ੍ਹਾਂ ਦੇ ਜੱਦੀ ਘਰ ‘ਚ ਦਿਹਾਂਤ ਹੋਣ ਦੀ ਜਾਣਕਾਰੀ ਪੌੜੀ ਦੇ ਐੱਸਐੱਸਪੀ ਸਰਵੇਸ਼ ਕੁਮਾਰ ਨੇ ਦਿੱਤੀ ਹੈ। ਸਰਵੇਸ਼ ਕੁਮਾਰ ਨੇ ਦੱਸਿਆ ਕਿ ਪੌੜੀ ਦੇ ਪੰਚੂਰ ਪਿੰਡ ‘ਚ ਹੀ ਮਾਤਾ ਜੀ ਦਾ ਦਿਹਾਂਤ ਹੋਇਆ ਹੈ। ਪੌੜੀ ਦੇ ਜ਼ਿਲ੍ਹਾ ਸੂਚਨਾ ਅਧਿਕਾਰੀ ਯੋਗੇਸ਼ ਪੋਖਰਿਆਲ ਨੇ ਵੀ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੀਐੱਮ ਯੋਗੀ ਦੀ ਮਾਤਾ ਸਾਵਿਤਰੀ ਦੇਵੀ ਪੌੜੀ ਦੇ ਪੰਚੂਰ ਪਿੰਡ ‘ਚ ਹੀ ਰਹਿ ਰਹੀ ਸੀ। ਯੋਗੀ ਦੇ ਪਰਿਵਾਰ ‘ਚ 7 ਭੈਣ ਭਰਾ ਹਨ। ਯੋਗੀ ਚਾਰ ਭਰਾਵਾਂ ਅਤੇ ਤਿੰਨ ਭੈਣਾਂ ‘ਚੋਂ ਦੂਜੇ ਨੰਬਰ ਦੇ ਹਨ। ਯੋਗੀ ਦਾ ਪਰਿਵਾਰ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਪੰਚੂਰ ਪਿੰਡ ‘ਚ ਹੀ ਰਹਿੰਦਾ ਹੈ।

