Wife was administering slow poison to her husband for a 2-crore insurance payout! She revealed shocking secrets to the police
2 ਕਰੋੜ ਦੇ ਬੀਮੇ ਲਈ ਪਤੀ ਨੂੰ ਦੇ ਰਹੀ ਸੀ ਮੱਠਾ ਜ਼ਹਿਰ ! ਪੁਲਸ ਅੱਗੇ ਪਤਨੀ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਭੇਦ
ਗਾਜ਼ੀਆਬਾਦ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ 2 ਕਰੋੜ ਰੁਪਏ ਦੀ ਬੀਮਾ ਰਕਮ ਅਤੇ ਕਰੋੜਾਂ ਦੀ ਜਾਇਦਾਦ ਹਾਸਲ ਕਰਨ ਲਈ ਪਤੀ ਨੂੰ ਮੱਠਾ ਜ਼ਹਿਰ ਦੇ ਕੇ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਪੁਲਸ ਨੇ ਪਤਨੀ ਰੇਣੂ ਭਟਨਾਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਔਰਤ ਨੇ ਪਤੀ ਦੇ ਕਤਲ ਦੀ ਯੋਜਨਾ ਬਣਾਉਣ ਦੀ ਗੱਲ ਕਬੂਲੀ ਹੈ। ਇੰਦਰਾਪੁਰਮ ਵਾਸੀ ਸੁਸ਼ੀਲ ਭਟਨਾਗਰ ਨੇ ਪਤਨੀ ਰੇਣੂ, ਸੱਸ ਲਤਾ ਸਕਸੈਨਾ, ਸਾਲੇ ਰਵੀ ਸਕਸੈਨਾ, ਰਿਸ਼ਤੇਦਾਰ ਸੁਸ਼ੀਲ ਗਿਰਧਰ ਅਤੇ ਜਿਮ ਟ੍ਰੇਨਰ ਬਬਲੂ ਖ਼ਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਦੋਸ਼ ਹੈ ਕਿ ਸਾਰਿਆਂ ਨੇ ਮਿਲ ਕੇ ਸੁਸ਼ੀਲ, ਉਸ ਦੇ ਪੁੱਤਰ ਵੰਸ਼ ਅਤੇ ਭਤੀਜੇ ਦੇਵ ਨੂੰ ਲੈੱਡ ਯੁਕਤ ਜ਼ਹਿਰੀਲਾ ਪਦਾਰਥ ਦੇਣ ਦੀ ਸਾਜ਼ਿਸ਼ ਰਚੀ ਸੀ। ਡਾਕਟਰੀ ਜਾਂਚ ਵਿਚ ਤਿੰਨਾਂ ਦੇ ਸਰੀਰ ਵਿਚ ਲੈੱਡ ਪੁਆਇਜ਼ਨਿੰਗ ਦੀ ਪੁਸ਼ਟੀ ਹੋਈ। ਏ.ਸੀ.ਪੀ. ਅਭੈ ਰਾਜੇਂਦਰ ਡਾਗਾ ਨੇ ਦੱਸਿਆ ਕਿ ਰੇਣੂ ਪਤੀ ਦੀ 2 ਕਰੋੜ ਰੁਪਏ ਦੀ ਬੀਮਾ ਪਾਲਿਸੀ ਵਿਚ ਨਾਮਜ਼ਦ ਸੀ। ਉਸ ਨੂੰ ਪਤੀ ਦੀ ਮੌਤ ਤੋਂ ਬਾਅਦ ਬੀਮਾ ਰਕਮ ਅਤੇ ਜਾਇਦਾਦ ਮਿਲਣ ਦੀ ਉਮੀਦ ਸੀ। ਪੁਲਸ ਬਾਕੀ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

