
ਨਿੱਜਰ ਪਰਿਵਾਰ ਅਤੇ ਫੋਰਟਲ (Fortel) ਕੰਪਨੀ ਦੇ ਵਰਕਰਾਂ ਨੂੰ ਭਾਰੀ ਸਦਮਾ
ਨਹੀਂ ਰਹੇ ਸੁਰਿੰਦਰ ਸਿੰਘ ਨਿੱਜਰ !
ਆਪ ਜੀ ਨੂੰ ਬਹੁਤ ਹੀ ਦੁਖਦਾਈ ਖਬਰ ਦੱਸਣ ਜਾ ਰਹੇ ਹਾਂ ਕਿ ਉੱਘੇ ਸਮਾਜ ਸੇਵੀ ਅਤੇ ਇੰਗਲੈਂਡ ਦੀ ਮਸ਼ਹੂਰ ਕੰਪਨੀ ਫੋਰਟਲ ਦੇ ਮਾਲਕ ਅਕਾਲ ਪੁਰਖ ਵੱਲੋਂ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਪੰਜਾਬ ਦੇ ਵਿੱਚ ਪਿੰਡ ਖਜੂਰਲਾ ਲਾਗੇ ਸਕੋਡਾ ਫਾਰਮ ਵਿਖੇ ਕਰ ਦਿੱਤਾ ਗਿਆ, ਸੁਰਿੰਦਰ ਸਿੰਘ ਨਿਜਰ ਇੰਗਲੈਂਡ ਆਮ ਲੋਕਾਂ ਆਏ ਸਨ ਅਤੇ ਇਥੇ ਆ ਕੇ ਉਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਆਮ ਵਰਕਰ ਤੋਂ ਆਪਣਾ ਕੰਮ ਸ਼ੁਰੂ ਕਰਕੇ ਫੋਰਟਲ ਵਰਗੀ ਵੱਡੀ ਕੰਪਨੀ ਖੜੀ ਕਰ ਦਿੱਤੀ ਜਿਥੇ ਅੱਜ ਹਜ਼ਾਰਾਂ ਵਰਕਰ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ ਅਤੇ ਇਸ ਕੰਪਨੀ ਨੇ ਇੰਗਲੈਂਡ ਦੇ ਵਿੱਚ ਆਪਣਾ ਬਹੁਤ ਨਾਮ ਕਮਾਇਆ ਹੈ, ਸੁਰਿੰਦਰ ਸਿੰਘ ਨਿੱਜਰ ਪਿੰਡ ਡੁਮੇਲੀ ਦੇ ਨਾਲ ਸਬੰਧ ਰੱਖਦੇ ਸਨ ਤੇ ਇੰਗਲੈਂਡ ਦੇ ਵਿੱਚ ਉਹਨਾਂ ਦੀ ਕੰਪਨੀ ਦਾ ਹੈਡ ਆਫਿਸ ਵਾਲਸਾਲ ਵਿਖੇ ਹੈ ਸੋ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਕੰਪਨੀ ਦੇ ਸਾਰੇ ਹੀ ਵਰਕਰਾਂ ਨੂੰ ਅਤੇ ਉਹਨਾਂ ਦੀ ਜਾਣ ਪਹਿਚਾਣ ਵਾਲਿਆਂ ਨੂੰ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ, ਸੁਰਿੰਦਰ ਸਿੰਘ ਨਿੱਜਰ ਬਹੁਤ ਹੀ ਨੇਕ ਸੁਭਾਅ ਅਤੇ ਸਮਾਜ ਸੇਵੀ ਸੋਚ ਦੇ ਮਾਲਕ ਸਨ ਇੰਗਲੈਂਡ ਦੇ ਕਿਸੇ ਵੀ ਗੁਰਦੁਆਰੇ ਕਿਸੇ ਨੇ ਵੀ ਉਹਨਾਂ ਨੂੰ ਜਦੋਂ ਵੀ ਕੋਈ ਸੇਵਾ ਵਾਸਤੇ ਬੇਨਤੀ ਕੀਤੀ ਹੈ ਤੇ ਉਹਨਾਂ ਨੇ ਖੁੱਲੇ ਦਿਲ ਦੇ ਨਾਲ ਉਥੇ ਸੇਵਾ ਕੀਤੀ ਹੈ ਇਸੇ ਹੀ ਤਰਾਂ ਪੰਜਾਬ ਦੇ ਵਿੱਚ ਉਹ ਵੱਖ ਵੱਖ ਥਾਵਾਂ ਤੇ ਹਰੇਕ ਸਾਲ ਜਦੋਂ ਵੀ ਪੰਜਾਬ ਜਾਂਦੇ ਅੱਖਾਂ ਦਾ ਕੈਂਪ ਮੈਡੀਕਲ ਕੈਂਪ ਜਾਂ ਹੋਰ ਵੀ ਜਿਹੜੀਆਂ ਸਮਾਜ ਸੇਵਾਵਾਂ ਹੁੰਦੀਆਂ ਸਨ ਉਹ ਕਰਦੇ ਸਨ ਅਤੇ ਹੁਣ ਵੀ ਪਿਛਲੇ ਦਿਨੀ ਧੂਰੀ ਵਿਖੇ ਇੱਕ ਮੈਡੀਕਲ ਕੈਂਪ ਆਯੋਜਨ ਕੀਤਾ ਸੀ ਅਤੇ ਪਿਛਲੇ 10 ਕੁ ਦਿਨਾਂ ਤੋਂ ਉਹ ਦੁਬਾਰਾ ਬਿਮਾਰ ਹੋਣ ਕਰਕੇ ਉਹ ਪੰਜਾਬ ਚਲੇ ਸਨ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਗਿਆ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਕੋਈ ਜੋਰ ਨਹੀਂ ਚਲਦਾ ਜਿੰਨੀ ਗੁਰੂ ਮਹਾਰਾਜ ਨੇ ਸਵਾਸਾਂ ਦੀ ਪੂੰਜੀ ਬਖਸੀ ਹੈ ਉਤਨੀ ਹੀ ਭੋਗ ਸਕਦਾ ਹੈ ਤੇ ਉਹਨਾਂ ਦੇ ਜਾਣ ਦੇ ਨਾਲ ਕੰਪਨੀ ਦੇ ਵਰਕਰਾਂ ਅਤੇ ਨਿੱਜਰ ਪਰਿਵਾਰ ਨੂੰ ਬਹੁਤ ਭਾਰੀ ਘਾਟਾ ਪਿਆ ਹੈ
ਅਕਾਲ ਪੁਰਖ ਅਸੀਂ ਅਦਾਰਾ ਆਵਾਜਿ ਕੌਂਮ ਵੱਲੋਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਪਰਮਾਤਮਾ ਸੁਰਿੰਦਰ ਸਿੰਘ ਨਿੱਜਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਨਿੱਜਰ ਪਰਿਵਾਰ ਰਿਸ਼ਤੇਦਾਰਾਂ ਅਤੇ ਫੋਰਟਲ ਕੰਪਨੀ ਦੇ ਸਾਰੇ ਹੀ ਵਰਕਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ