
ਤਲਵੰਡੀ ਸਾਬੋ,(ਗੁਰਜੰਟ ਸਿੰਘ ਨਥੇਹਾ)- ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਹੱਕੀ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਦੇ ਮਕਸਦ ਨਾਲ ਭਾਕਿਯੂ ਏਕਤਾ ਸਿੱਧੂਪੁਰ ਸਮੇਤ ਕੁਝ ਹੋਰ ਜਥੇਬੰਦੀਆਂ ਵੱਲੋਂ ਖਨੌਰੀ ਅਤੇ ਸੰਭੂ ਬਾਰਡਰ ‘ਤੇ ਧਰਨੇ ਲਾਏ ਹੋਏ ਹਨ ਪਰ ਕੇਂਦਰ ਸਰਕਾਰ ਉਹਨਾਂ ਦੀ ਗੱਲਬਾਤ ਸੁਣ ਨਹੀਂ ਰਹੀ ਜਿਸ ਲਈ ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਵੀ ਰੱਖਿਆ ਹੋਇਆ ਹੈ। ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਜਿਸ ਨੂੰ ਲੈ ਕੇ ਅੱਜ ਯੂਨੀਅਨ ਦੇ ਸੱਦੇ ਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਤਹਿਤ ਤਲਵੰਡੀ ਸਾਬੋ, ਮਲਕਾਣਾ, ਸੀਂਗੋ ਮੰਡੀ ਦੇ ਬੱਸ ਸਟੈਂਡ ‘ਤੇ ਕਸਬੇ ਦੇ ਆਗੂ ਬਲਕੌਰ ਸਿੰਘ ਤੇ ਕਈ ਹੋਰ ਆਗੂਆਂ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦਾ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਸਾੜਿਆ ਗਿਆ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਪਹਿਲਾਂ ਵਰਗੇ ਖੇਤੀ ਕਾਨੂੰਨ ਵਾਪਸ ਲਿਆ ਰਿਹਾ ਹੈ ਜਿਸ ਨੂੰ ਰੋਕਣ ਦੇ ਮਕਸਦ ਨਾਲ ਸਾਰੇ ਜਥੇਬੰਦੀਆਂ ਤੇ ਕਿਸਾਨਾਂ ਨੂੰ ਏਕੇ ਦੀ ਲੋੜ ਹੈ ਜਿਸ ਲਈ ਏਕਾ ਕਰਕੇ ਹੀ ਇਹ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕਦਾ ਜਿਸ ਲਈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗੀਆਂ ਮੰਨੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਲਾਗੂ ਕੀਤਾ ਜਾਵੇ ਤਾਂ ਜੋ ਭਾਈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾ ਕੇ ਉਸ ਨੂੰ ਮੁੜ ਤੋਂ ਜ਼ਿੰਦਗੀ ਦਵਾਈ ਜਾ ਸਕੇ ਜਿਸ ਲਈ ਉਹਨਾਂ ਸਾਰੇ ਕਿਸਾਨਾਂ ਅਤੇ ਯੂਨੀਅਨਾਂ ਨੂੰ ਏਕਤਾ ਕਰਕੇ ਕੇਂਦਰ ਸਰਕਾਰ ਖਿਲਾਫ ਪਹਿਲਾਂ ਵਾਂਗ ਸੰਘਰਸ਼ ਕਰਨ ਦੀ ਅਪੀਲ ਕੀਤੀ।