ਤਖਤ ਸਾਹਿਬਾਨ ਦੀ ਮਰਿਆਦਾ ਬਹਾਲੀ ਲਈ 28 ਮਾਰਚ ਦੇ ਰੋਸ ਧਰਨੇ ਦੀ ਤਿਆਰੀ, ਦਮਦਮੀ ਟਕਸਾਲ ‘ਚ ਇਕੱਤਰਤਾ

ਤਖਤ ਸਾਹਿਬਾਨਾਂ ਦੀ ਮਾਣ ਮਰਿਆਦਾ ਅਤੇ ਜਥੇਦਾਰ ਸਹਿਬਾਨਾਂ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਸਮੇੰ ਮਿਤੀ 28 ਮਾਰਚ 2025 ਨੂੰ ਸ: ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸਮੁੱਚੇ ਸਿੱਖ ਪੰਥ ਵੱਲੋਂ ਸੰਤਾਂ ਮਹਾਂਪੁਰਸ਼ਾਂ,ਨਿਹੰਗ ਸਿੰਘ ਜੱਥੇਬੰਦੀਆਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਦਿਤੇ ਜਾਣ ਵਾਲੇ ਰੋਸ ਧਰਨੇ ਦੇ ਸੰਬੰਧ ਵਿੱਚ ਅਤੇ ਵੱਖ ਵੱਖ ਜਗ੍ਹਾ ਤੋਂ ਸੰਗਤਾਂ ਲਿਆਉਣ ਅਤੇ ਹੋਰ ਵੱਖ ਵੱਖ ਡਿਊਟੀਆਂ ਲਾਉਣ ਲਈ ਅੱਜ ਇਲਾਕਾ ਨਿਵਾਸੀ ਜੁੰਮੇਵਾਰ ਸਿੰਘਾਂ ਦੀ ਬਹੁਤ ਭਰਵੀ ਚੜ੍ਹਦੀਕਲਾ ਵਾਲੀ ਵਿਸ਼ੇਸ਼ ਇੱਤਕਰਤਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਕੀਤੀ ਗਈ ।