Kaumi Insaaf Morcha to Hold Joint Meeting at Kisan Bhawan, Chandigarh on April 17

17 ਅਪ੍ਰੈਲ ਨੂੰ ਕੌਮੀ ਇਨਸਾਫ ਮੋਰਚਾ ਵੱਲੋਂ ਕਿਸਾਨ ਭਵਨ, ਚੰਡੀਗੜ੍ਹ ਵਿਖੇ ਸਰਭ ਸਾਂਝੀ ਮੀਟਿੰਗ

ਚੰਡੀਗੜ੍ਹ,ਮੋਹਾਲੀ 16 ਅਪ੍ਰੈਲ ਅੱਜ ਕੌਮੀ ਇਨਸਾਫ ਮੋਰਚਾ ਮੋਹਾਲੀ ਵੱਲੋਂ 17 ਅਪ੍ਰੈਲ 2025 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ,ਰਛਪਾਲ ਸਿੰਘ ਚੰਡੀਗੜ੍ਹ,ਜੀਤ ਸਿੰਘ ਔਲਖ,ਸੱਜਣ ਸਿੰਘ,ਰਜੀਵ ਸਿੰਘ,ਤਲਵਿੰਦਰ ਗਿੱਲ ਬੀਕੇਯੂ ਤੋਤੇਵਾਲ ਅਤੇ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਹਾਜਰ ਸਨ,ਅਤੇ ਕਿਸਾਨ ਭਵਨ ਦੇ ਰਾਵੀ ਹਾਲ ਵਿੱਚ ਸਵਾ ਸੌ ਕੁਰਸੀ ਦਾ ਪਹਿਲਾਂ ਪ੍ਰਬੰਧ ਹੈ ਅਤੇ ਤਕਰੀਬਨ ਸੌ ਕੁਰਸੀ ਟੈਂਟ ਤੋਂ ਮੰਗਵਾਕੇ ਲਗਾਈ ਗਈ ਹੈ,ਇਸ ਮੌਕੇ ਬਾਪੂ ਗੁਰਚਰਨ ਸਿੰਘ ਜੀ (ਪਿਤਾ ਭਾਈ ਜਗਤਾਰ ਸਿੰਘ ਹਵਾਰਾ) ਜਥੇਦਾਰ ਗੁਰਦੀਪ ਸਿੰਘ ਬਠਿੰਡਾ ਅਤੇ ਸੁੱਖ ਗਿੱਲ ਮੋਗਾ ਵੱਲੋਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ,ਧਾਰਮਿਕ ਜਥੇਬੰਦੀਆਂ,ਨਿਹੰਗ ਸਿੰਘ ਜਥੇਬੰਦੀਆਂ,ਸਮਾਜ ਸੇਵੀ ਜਥੇਬੰਦੀਆਂ ਅਤੇ ਸੰਤ ਮਹਾਂਪੁਰਸ਼ਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋ ਹੋ ਰਹੀ ਸਰਬ ਸਾਂਝੀ ਮੀਟਿੰਗ ਵਿੱਚ 17 ਅਪ੍ਰੈਲ 2025 ਨੂੰ ਸਵੇਰੇ 11 ਵਜੇ ਸਭ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਅਤੇ ਪੂਰੇ 12 ਵਜੇ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ।