ਦੇਸ਼ ਖ਼ਾਨਾ ਜੰਗੀ ਵੱਲ ਵੱਧ ਰਿਹਾ ਹੈ , ਘੱਟ ਗਿਣਤੀਆਂ ਇੱਕ ਪਲੇਟਫਾਰਮ ਊੁੱਤੇ ਇਕੱਠੀਆਂ ਹੋਣ —ਪੰਜੋਲੀ

ਮੈਂ ਫੇਸਬੁੱਕ ਊੁੱਤੇ ਦੋ ਤਸਵੀਰਾਂ ਵੇਖੀਆ ਜਿਹਨਾ ਨੁੰ ਵੇਖ ਕੇ ਮਨ ਨੁੰ ਬਹੁਤ ਦੁੱਖ ਹੋਇਆ ਅਤੇ ਵੋਟ ਰਾਜਨੀਤੀ ਕਰਨ ਵਾਲਿਆਂ ਵਿਰੂਧ ਮਨ ਵਿੱਚ ਨਫ਼ਰਤ ਵੀ ਪੈਦਾ ਹੋਈ । ਇੱਕ ਤਸਵੀਰ ਵਿੱਚ ਇੱਕ ਬਜ਼ੁਰਗ ਮੁਸਲਮਾਨ ਦੀ ਸਬਜ਼ੀ ਵਾਲੀ ਰੇੜੀ ਵਿੱਚੋਂ ਸਬਜ਼ੀ ਚੁੱਕ ਕੇ ਕੁੱਝ ਗੁੰਡਿਆਂ ਦੇ ਇੱਕ ਗਰੋਹ ਨੇ ਖਿੰਡਾ ਦਿੱਤੀ ਅਤੇ ਊਸ ਦੀ ਰੇਹੜੀ ਪੁੱਠੀ ਕਰਕੇ ਲੱਤਾ ਮਾਰ ਮਾਰ ਤੋੜ ਦਿੱਤੀ । ਦੁਸਰੀ ਤਸਵੀਰ ਵਿੱਚ ਇੱਕ ਬਜ਼ੁਰਗ ਗਰੀਬ ਮੁਸਲਮਾਨ ਸਾਇਕਲ ਵਾਲੀ ਰੇਹੜੀ ਊੁੱਤੇ ਜਾ ਰਿਹਾ ਸੀ ।ਇੱਕ ਭੂਤਰਿਆ ਹੋਇਆ ਗੁੰਡਾ ਮੋਟਰ ਸਾਇਕਲ ਊੁੱਤੇ ਆਇਆ ਊਸ ਨੇ ਊਸ ਬਜੁਰਗ ਗਰੀਬ ਮੁਸਲਮਾਨ ਦੇ ਲੱਤਾਂ ਮਾਰੀਆਂ ਅਤੇ ਊਸਦੀ ਰੇੜੀ ਪਲਟ ਦਿੱਤੀ ਅਤੇ ਊਸ ਨੁੰ ਗਾਲਾਂ ਕੱਢ ਕੇ ਤੁਰਦਾ ਬਣਿਆ । ਇਹ ਦੋ ਤਸਵੀਰਾਂ ਵੇਖ ਕੇ ਮੈਨੂੰ ਮਿਸਟਰ ਜ਼ਨਾਹ ਦੀ ਗੱਲ ਯਾਦ ਆ ਗਈ ਕਿ ਸਿੱਖੋ ਤੁਸੀਂ ਇਹਨਾ ਲੋਕਾ ਨੁੰ ਗੁਲਾਮੀ ਵਿੱਚ ਵੇਖਿਆ ਹੈ , ਜਦੋਂ ਕਦੀ ਰਾਜ ਕਰਦੇ ਵੇਖੋਗੇ ਫਿਰ ਪਤਾ ਲੱਗੇਗਾ ਕਿ ਇਹ ਕਿੰਨੇ ਜਾਲਮ ਨੇ । ਇਹਨਾ ਦਾ ਜ਼ੁਲਮ ਸਿੱਖਾਂ ਨੇ ਤਾ ਜੂਨ 1984 ਅਤੇ ਨਵੰਬਰ 1984 ਵਿੱਚ ਵੇਖ ਲਿਆ ਸੀ । ਪਰ ਮੁਸਲਮਾਨ ਭਰਾਵਾਂ ਨੇ ਹਾਲੇ ਵੇਖਿਆ ਨਹੀਂ ਸੀ । ਪਹਿਲਗਾਮ ਵਿੱਚ ਗਲਤੀ ਚਾਰ ਬੰਦਿਆਂ ਦੀ ਹੋਏਗੀ ਊਸ ਦੀ ਨਿੰਦਾ ਸਮਾਜ ਦੇ ਹਰ ਵਰਗ ਨੇ ਕੀਤੀ ਹੈ । ਮੁਸਲਮਾਨ ਭਰਾਵਾਂ ਨੇ ਤਾ ਸੱਭ ਤੋ ਵੱਧ ਇਸ ਘਟਨਾ ਦੀ ਨਿੰਦਾ ਕੀਤੀ ਹੈ ਜਦਿ ਕਿ ਮੁਸਲਮਾਨ ਵੀ ਵੱਡੀ ਗਿਣਤੀ ਵਿੱਚ ਇਸ ਕਾਂਡ ਵਿੱਚ ਮਾਰੇ ਗਏ ਹਨ । ਪਰ ਜਿਹਨਾ ਗਰੀਬ ਮੁਸਲਮਾਨਾਂ ਨੁੰ ਅੱਜ ਇਹਨਾ ਧਾੜਵੀਆਂ ਵੱਲੋਂ ਕੁੱਟਿਆ ਜਾ ਰਿਹਾ ਹੈ ,ਮਾਰਿਆ ਜਾ ਰਿਹਾ ਹੈ ਜਾਂ ਊਹਨਾ ਦੀਆਂ ਦੁਕਾਨਾਂ ਤੋੜੀਆ ਜਾ ਰਹੀਆਂ ਹਨ ਊਹਨਾ ਦਾ ਕੀ ਕਸੂਰ ਹੈ । ਅਸਲ ਸੱਚ ਸਾਰੀ ਦੁਨੀਆ ਨੁੰ ਪਤਾ ਹੈ ਕਿ ਬੇ ਜੀ ਪੀ ਸਰਕਾਰ ਘੱਟ ਗਿਣਤੀ ਵਿੱਚ ਹੈ ਇਹ ਨਵੀਆ ਚੋਣਾਂ ਕਰਾ ਕੇ ਘੱਟ ਗਿਣਤੀਆਂ ਨੁੰ ਕੁੱਟ ਕੇ ਬਹਗਿਣਤੀ ਨੁੰ ਖੁਸ ਕਰਕੇ ਊਹਨਾ ਦੀਆਂ ਵੋਟਾਂ ਇਕੱਠੀਆਂ ਕਰਨ ਲਈ ਇੰਦਰਾਗਾਧੀ ਵਾਲਾ ਪੱਤਾ ਖੇਡਣਾ ਚਹੁੰਦੇ ਹਨ । ਪਹਿਲੀ ਗੱਲ ਪਾਕਿਸਤਾਨ ਨਾਲ ਜੰਗ ਲੱਗਦੀ ਨਹੀਂ ਜੇ ਲੱਗ ਗਈ ਪਾਕਿਸਤਾਨ ਇੱਕ ਗਰੀਬ ਮੁਲਖ ਹੈ ਅਤੇ ਊਸ ਦੀ ਹਾਰ ਪੱਕੀ ਹੈ ।ਮੋਦੀ ਹੋਰੀ ਜਿੱਤ ਦਾ ਜਸ਼ਨ ਮਨਾਕੇ ਬਹੁਗਿਣਤੀ ਦੀਆਂ ਵੋਟਾਂ ਇਕੱਠੀਆਂ ਕਰਕੇ ਹਿੰਦੂ ਰਾਸ਼ਟਰ ਬਨਾਊਣਗੇ । ਮੈਨੂੰ ਲੱਗਦਾ ਹੈ ਕਿ ਹੈ ਇੱਕ ਤਾ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੁੰ ਇਕੱਠੇ ਹੋਣ ਦੀ ਸਖ਼ਤ ਲੋੜ ਹੈ । ਦੁਸਰੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਘੱਟ ਗਿਣਤੀ ਫਿਰਕੇ ਵਿੱਚੋਂ ਹੀ ਬਨਾਊਣਾ ਚਾਹੀਦਾ ਹੈ । ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਸਾਰੇ ਰੁਝੇਵੇਂ ਛੱਡ ਕੇ ਘੱਟ ਗਿਣਤੀਆਂ ਨੁੰ ਇੱਕ ਪਲੇਟ ਫਾਰਮ ਊੱਤੇ ਇਕੱਠੇ ਕਰਨਾ ਚਾਹੀਦਾ ਹੈ । ਮੈਨੂੰ ਖ਼ਦਸ਼ਾ ਹੈ ਕਿ ਕਿਤੇ ਬੀ ਜੇ ਪੀ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਸਿਵਲਵਾਰ ਨਾ ਸ਼ੁਰੂ ਹੋ ਜਾਵੇ । ਦੇਸ ਦੇ ਸੁਹਿਰਦ ਲੀਡਰਾਂ ਨੁੰ ਚਾਹੀਦਾ ਹੈ ਕਿ ਊਹ ਇਸ ਸਾਰੇ ਮਸਲੇ ਊੱਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਆਊਣ ਵਾਲੀ ਕੱਲ ਖੁਨੀ ਘਟਨਾਵਾਂ ਨਾ ਵਾਪਰਨ ਇਸ ਲਈ ਠੋਸ ਯਤਨ ਕਰਨੇ ਚਾਹੀਦੇ ਹਨ —ਕਰਨੈਲ ਸਿੰਘ ਪੰਜੋਲੀ