ਕਰਨੈਲ ਸਿੰਘ ਪੀਰਮੁਹੰਮਦ ਮੋਗਾ ਵਿਖੇ ਲੈਣਗੇ ਅਹਿਮ ਫੈਸਲਾ, ਅਕਾਲੀ ਦਲ ਦੀ ਮਜ਼ਬੂਤੀ ਲਈ ਭਰਤੀ ਮੁਹਿੰਮ ਵਿੱਚ ਹੋਣਗੇ ਸ਼ਾਮਿਲ

ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਬੀਤੇ ਸਮੇ ਦੌਰਾਨ ਸ੍ਰੌਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਅਤੇ ਪੰਥਕ ਸਲਾਹਕਾਰ ਬੋਰਡ ਦੇ ਮੈਬਰ ਦੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਸੀ ਵੱਲੋ ਕੱਲ 17 ਮਈ ਨੂੰ ਮੋਗਾ ਵਿਖੇ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਬੇਟੇ ਸ੍ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋ ਵਿੰਡਸਰ ਪੈਲੇਸ ਮੋਗਾ ਵਿਖੇ ਅਯੋਜਿਤ ਵਿਸਾਲ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਗਠਿਤ ਪੰਜ ਮੈਬਰੀ ਕਮੇਟੀ ਦੀ ਹਾਜਰੀ ਵਿੱਚ ਅਹਿਮ ਐਲਾਨ ਕੀਤਾ ਜਾਵੇਗਾ । ਇਸ ਦੀ ਪੁਸ਼ਟੀ ਕਰਦਿਆ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ ਕੱਲ ਪੰਜ ਮੈਬਰੀ ਭਰਤੀ ਕਮੇਟੀ ਨਾਲ ਵਿਸੇਸ਼ ਮੀਟਿੰਗ ਕਰਨਗੇ ਕਿਉਕਿ ਪੰਜਾਬ ਨੂੰ ਮਜਬੂਤ ਖੇਤਰੀ ਪਾਰਟੀ ਦੀ ਬੇਹੱਦ ਲੋੜ ਹੈ ਤੇ ਇਸ ਸਮੇ ਪੰਜਾਬੀਆਂ ਅਤੇ ਸਿੱਖਾਂ ਦੀ ਖੇਤਰੀ ਪਾਰਟੀ ਸ੍ਰੌਮਣੀ ਅਕਾਲੀ ਦਲ ਜਿਸ ਦਾ 104 ਸਾਲਾ ਸਾਨਾਮੱਤਾ ਇਤਿਹਾਸ ਹੈ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਮੇਤ ਦੇਸ ਦੁਨੀਆ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਬਰ ਭਰਤੀ ਮੁਹਿੰਮ ਚੱਲ ਰਹੀ ਹੈ ਜਿਸ ਵਿੱਚ ਮੈ ਤੇ ਮੇਰੇ ਸਾਥੀ ਪੂਰੀ ਸਰਗਰਮੀ ਨਾਲ ਸ਼ਾਮਲ ਹੋਣ ਲਈ ਤੱਤਪਰ ਹਨ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਕੱਲ ਦੀ ਭਰਤੀ ਰੈਲੀ ਵਿੱਚ ਪੰਜ ਮੈਬਰੀ ਭਰਤੀ ਕਮੇਟੀ ਜੋ ਸਾਡੀ ਜਿੰਮੇਵਾਰੀ ਤੇ ਇਲਾਕਾ ਤੈਅ ਕਰੇਗੀ ਅਸੀ ਉਥੇ ਉਥੇ ਭਰਤੀ ਮੁਹਿੰਮ ਤਹਿਤ ਆਪ ਘਰ ਘਰ ਜਾਕੇ ਸ੍ਰੌਮਣੀ ਅਕਾਲੀ ਦਲ ਦੇ ਮੈਬਰ ਬਣਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਾਗੇ । ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਸਪੱਸ਼ਟ ਕੀਤਾ ਕਿ ਉਹ ਧੜੇਬੰਦਕ ਸੋਚ ਤੋ ਉਪਰ ਉੱਠਕੇ ਆਪਣੀ ਖੇਤਰੀ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ । ਪੰਜਾਬ ਨਾਲ ਕੇਦਰ ਸਰਕਾਰ ਦੇ ਭਾਰੀ ਵਿਤਕਰਿਆ ਦਾ ਜਿਕਰ ਕਰਦਿਆ ਉਹਨਾਂ ਕਿਹਾ ਕਿ ਇਹ ਸਭ ਸਾਡੇ ਨਾਲ ਇਸ ਕਰਕੇ ਹੋ ਰਿਹਾ ਹੈ ਕਿਉਕਿ ਅਸੀ ਧੜਿਆ ਤੇ ਨਿੱਜੀ ਖਾਹਿਸ਼ਾ ਲਈ ਜਿਊਣਾ ਸੁਰੂ ਕੀਤਾ ਹੋਇਆ ਹੈ ਨਹੀ ਤਾ ਪੰਜਾਬ ਨੇ ਹਰ ਸੰਘਰਸ਼ ਨੂੰ ਅੱਗੇ ਹੋਕੇ ਲੜਿਆ ਹੈ ਤੇ ਹਰੇਕ ਖੇਤਰ ਵਿੱਚ ਜਿੱਤਾ ਦਰਜ ਕਰਾਈਆ ਹਨ । ਪੰਜਾਬ ਦੇ ਪਾਣੀਆ ਉਪਰ ਸਿਰਫ ਪੰਜਾਬ ਦਾ ਪਹਿਲਾ ਹੱਕ ਹੈ ।