ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ ਤੇ – ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ

ਬਾਘਾ ਪੁਰਾਣਾ, 20ਵੀਂ ਸਦੀ ਦੇ ਮਹਾਨ ਯੋਧੇ, ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਪਿੰਡ ਰੋਡੇ ਵਿਖੇ 2 ਜੂਨ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪਿੰਡ ਰੋਡੇ ਗੁਰਦੁਆਰਾ ਸੰਤ ਖਾਲਸਾ ਵਿਖੇ ਭਾਰੀ ਇਕੱਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼, ਇਲਾਕੇ ਦੇ ਪੰਚ-ਸਰਪੰਚ, ਯੂਥ ਕਲੱਬਾਂ ਦੇ ਆਗੂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਸਾਹਿਬਾਨ ਤੇ ਹੋਰ ਬਹੁਤ ਸਾਰੀਆਂ ਸਖ਼ਸ਼ੀਅਤਾਂ ਪੁੱਜੀਆਂ। ਇਸ ਮੌਕੇ ਹਾਜ਼ਰ ਸਖਸ਼ੀਅਤਾਂ ਨੇ ਆਪ ਮੁਹਾਰੇ ਹੋ ਕੇ 2 ਜੂਨ ਦੇ ਇਤਿਹਾਸਕ ਸਮਾਗਮ ਸਬੰਧੀ ਡਿਊਟੀਆਂ, ਜਿਵੇਂ ਕਿ ਸੰਗਤਾਂ ਨੂੰ ਲਿਆਉਣ, ਛਬੀਲਾਂ ਲਗਾਉਣ, ਲੰਗਰ ਲਗਾਉਣ, ਪਾਰਕਿੰਗ, ਜੋੜਾ ਘਰ ਆਦਿ ਦੀਆਂ ਸੇਵਾਵਾਂ ਸਬੰਧੀ ਡਿਊਟੀਆਂ ਸੰਭਾਲਣ ਦੀ ਜ਼ਿੰਮੇਵਾਰੀ ਲਈ। ਕਈ ਮਹਾਂਪੁਰਖਾਂ ਨੇ ਇਸ ਤੋਂ ਵੀ ਅੱਗੇ ਵੱਧ ਕੇ ਲੰਗਰ ਜਾਂ ਛਬੀਲ ਲਗਾਉਣ ਦੀ ਜ਼ਿੰਮੇਵਾਰੀ ਨਿਭਾਉਣ ਦਾ ਫੈਸਲਾ ਲਿਆ। ਇਸ ਮੌਕੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 2 ਜੂਨ ਨੂੰ ਆਪਣੇ ਨਿੱਜੀ ਰੁਝੇਵਿਆਂ ਨੂੰ ਛੱਡ ਕੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਪਿੰਡ ਰੋਡੇ ਵਿਖੇ ਹੋ ਰਹੇ ਸਮਾਗਮ ਵਿੱਚ ਹੁੰਮ ਹੁਮਾ ਕੇ ਪੁੱਜਣ ਤੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਮੀਟਿੰਗ ਉਪਰੰਤ ਨਗਰ ਦੀ ਪੰਚਾਇਤ ਅਤੇ ਪਤਵੰਤੇ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਅਨਾਜ ਮੰਡੀ ਦਾ ਦੌਰਾ ਕੀਤਾ ਜਿਥੇ ਇਸ ਸਮਾਗਮ ਸਬੰਧੀ ਵਿਸ਼ਾਲ ਪੰਡਾਲ ਲਗਾਏ ਜਾਣੇ ਹਨ। ਨਗਰ ਨਿਵਾਸੀਆਂ ਨੇ ਇਸ ਸਬੰਧੀ ਵੀ ਵਿਚਾਰਾਂ ਕੀਤੀਆਂ ਕਿ ਆਸੇ-ਪਾਸੇ ਦੇ ਖੇਤ ਖਾਲੀ ਰੱਖੇ ਜਾਣ ਕਿਉਂਕਿ ਵਿਸ਼ਾਲ ਗਿਣਤੀ ਵਿੱਚ ਸੰਗਤਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰਨੀ ਹੈ ਅਤੇ ਪਾਰਕ ਨੂੰ ਬਹੁਤ ਖੁੱਲ੍ਹੀ ਜਗ੍ਹਾ ਚਾਹੀਦੀ ਹੈ। ਅੱਜ ਦੀ ਮੀਟਿੰਗ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ, ਸ. ਦਲੀਪ ਸਿੰਘ ਚਕਰ ਕਨਵੀਨਰ ਇੰਟਰਨੈਸ਼ਨਲ ਪੰਥਕ ਦਲ, ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ ਕਾਰਜਕਾਰੀ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਸੰਤ ਬਾਬਾ ਸਤਨਾਮ ਸਿੰਘ ਵੱਲੀਆਂ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਤੇ ਮੁੱਖ ਬੁਲਾਰਾ ਇੰਟਰਨੈਸ਼ਨਲ ਪੰਥਕ ਦਲ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਐੱਸਜੀਪੀਸੀ ਪੈਨਲ ਮੈਂਬਰ ਆਈਪੀਡੀ, ਭਾਈ ਹਰਦਿਆਲ ਸਿੰਘ ਰੋਡੇ, ਭਾਈ ਕਿਰਪਾ ਸਿੰਘ ਨੱਥੂਵਾਲਾ ਪ੍ਰਧਾਨ ਕਿਸਾਨ ਵਿੰਗ, ਬਾਬਾ ਸੱਜਣ ਸਿੰਘ ਵਾੜਾ ਸ਼ੇਰਸਿੰਘ ਮੁੱਖ ਸਲਾਹਕਾਰ ਆਈਪੀਡੀ, ਭਾਈ ਨਛੱਤਰ ਸਿੰਘ ਦੱਬੜੀਖਾਨਾ, ਬਾਬਾ ਹਰਜਿੰਦਰ ਸਿੰਘ ਮਟੀਲੀ ਵਾਲੇ, ਗਿਆਨੀ ਪ੍ਰਦੀਪ ਸਿੰਘ ਵਾਂਦਰ ਵਾਲੇ, ਸ. ਮਨਪ੍ਰੀਤ ਸਿੰਘ ਦਸਮੇਸ਼ ਨਗਰ ਸ਼ਹੀਦ ਪਰਿਵਾਰ, ਭਾਈ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ ਜਗਰਾਵਾਂ, ਭਾਈ ਰਣਧੀਰ ਸਿੰਘ ਪ੍ਰਧਾਨ ਸੰਗਰੂਰ, ਭਾਈ ਰਜਿੰਦਰ ਸਿੰਘ ਰਾਜਾ ਪ੍ਰਧਾਨ ਗੁਰਦਾਸਪੁਰ, ਭਾਈ ਬਲਕਾਰ ਸਿੰਘ ਪ੍ਰਧਾਨ ਅੰਮ੍ਰਿਤਸਰ, ਭਾਈ ਪਿੱਪਲ ਸਿੰਘ ਪ੍ਰਧਾਨ ਫਿਰੋਜਪੁਰ, ਭਾਈ ਜੁਗਿੰਦਰ ਸਿੰਘ ਫਿਰੋਜ਼ਪੁਰ, ਬਾਬਾ ਵਜੀਰ ਸਿੰਘ ਵਾਂ ਪਿੰਡ ਵਾਲੇ, ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ, ਭਾਈ ਗੁਰਨਾਮ ਸਿੰਘ ਮੁਹਾਲਮ, ਡਾ. ਗੋਮਾ ਸਿੰਘ ਜਨਰਲ ਸਕੱਤਰ, ਭਾਈ ਸੁਖਜਿੰਦਰ ਸਿੰਘ ਪ੍ਰਧਾਨ ਫਰੀਦਕੋਟ, ਬਾਬਾ ਬਲਵਿੰਦਰ ਸਿੰਘ ਢਿੰਗ ਨੰਗਲ ਧਾਰਮਿਕ ਵਿੰਗ, ਭਾਈ ਗੁਰਮੀਤ ਸਿੰਘ ਭੋਲੂ ਸਰਪੰਚ ਸਾਧੂ ਵਾਲਾ, ਜਥੇਦਾਰ ਬੂਟਾ ਸਿੰਘ ਤੇ ਹੈੱਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਰੋਡੇ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।