ਜਲੰਧਰ MLA ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ, ਭ੍ਰਿਸ਼ਟਾਚਾਰ ਦਾ ਦੋਸ਼

ਜਲੰਧਰ (23 ਮਈ, 2025): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਸੈਂਟਰਲ ਤੋਂ ਮੌਜੂਦਾ AAP ਵਿਧਾਇਕ ਰਮਨ ਅਰੋੜਾ ਦੇ ਅਸ਼ੋਕ ਨਗਰ ਸਥਿਤ ਘਰ ’ਤੇ ਰੇਡ ਕੀਤੀ। ਉਨ੍ਹਾਂ ’ਤੇ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਜ਼ਰੀਏ ਲੋਕਾਂ ਨੂੰ ਝੂਠੇ ਨੋਟਿਸ ਭਿਜਵਾ ਕੇ ਮਾਮਲਾ ਰਫ਼ਾ-ਦਫ਼ਾ ਕਰਨ ਬਦਲੇ ਵੱਡੀ ਰਕਮ ਲੈਣ ਦਾ ਦੋਸ਼ ਹੈ।
ਸੂਤਰਾਂ ਮੁਤਾਬਕ, ਰਮਨ ਅਰੋੜਾ ਨੇ ਨਗਰ ਨਿਗਮ ਦੇ ਸਾਬਕਾ ਅਸਿਸਟੈਂਟ ਟਾਊਨ ਪਲੈਨਰ ਸੁਖਦੇਵ ਵਸ਼ਿਸ਼ਟ ਨਾਲ ਮਿਲ ਕੇ ਇਹ ਗੋਰਖਧੰਦਾ ਚਲਾਇਆ। ਸੁਖਦੇਵ ਨੂੰ 15 ਮਈ ਨੂੰ 30,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਰੇਡ ਦੌਰਾਨ ਵਿਜੀਲੈਂਸ ਨੇ ਨੋਟ ਗਿਣਨ ਵਾਲੀ ਮਸ਼ੀਨ ਵੀ ਮੰਗਵਾਈ।
ਸੋਸ਼ਲ ਮੀਡੀਆ ’ਤੇ ਇਸ ਰੇਡ ਨੂੰ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ, ਪਰ ਕੁਝ ਲੋਕਾਂ ਨੇ ਇਸ ਨੂੰ ਸਿਆਸੀ ਚਾਲ ਨਾਲ ਜੋੜਿਆ।