ਛੋਟੀ ਉਮਰ ’ਚ ਸੇਵਾ ਦਾ ਜਜ਼ਬਾ: 10 ਸਾਲ ਦੇ ਸ਼ਰਵਨ ਸਿੰਘ ਨੂੰ ਫੌਜ ਨੇ ਕੀਤਾ ਸਨਮਾਨਿਤ

ਫਿਰੋਜ਼ਪੁਰ (28 ਮਈ, 2025): ਪਿੰਡ ਤਾਰਾ ਵਾਲੀ (ਫਿਰੋਜ਼ਪੁਰ) ਦੇ 10 ਸਾਲਾ ਸ਼ਰਵਨ ਸਿੰਘ ਨੂੰ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸੇਵਾ ਲਈ ਸਨਮਾਨਿਤ ਕੀਤਾ। ਸ਼ਰਵਨ ਨੇ ਭਾਰਤ-ਪਾਕਿ ਸਰਹੱਦ ਨੇੜੇ ਤਾਇਨਾਤ ਜਵਾਨਾਂ ਨੂੰ ਗਰਮੀ ਵਿੱਚ ਦੁੱਧ, ਲੱਸੀ, ਚਾਹ, ਪਾਣੀ ਅਤੇ ਬਰਫ਼ ਪਹੁੰਚਾਈ।
ਮੇਜਰ ਜਨਰਲ ਰਣਜੀਤ ਸਿੰਘ ਮਾਨਰਾਲ ਨੇ ਸ਼ਰਵਨ ਨੂੰ ‘ਸਭ ਤੋਂ ਛੋਟਾ ਸਿਵਿਲ ਵਾਰੀਅਰ’ ਦਾ ਖਿਤਾਬ ਦਿੱਤਾ। ਸ਼ਰਵਨ, ਜੋ ਕਿਸਾਨ ਸੋਨਾ ਸਿੰਘ ਦਾ ਬੇਟਾ ਹੈ, ਵੱਡਾ ਹੋ ਕੇ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਦਾ ਹੈ।
ਸੋਸ਼ਲ ਮੀਡੀਆ ’ਤੇ ਲੋਕਾਂ ਨੇ ਸ਼ਰਵਨ ਦੀ ਦੇਸ਼ਭਗਤੀ ਦੀ ਸ਼ਲਾਘਾ ਕੀਤੀ।