ਸੀਐਮ ਭਗਵੰਤ ਮਾਨ ਦਾ ਆਰੋਪ: ‘ਆਪ’ ਆਗੂ ਸੌਰਭ ਭਾਰਦਵਾਜ ’ਤੇ ਈਡੀ ਰੇਡ ਮੋਦੀ ਜੀ ਦੀ ਫਰਜ਼ੀ ਡਿਗਰੀ ਚਰਚਾ ਤੋਂ ਧਿਆਨ ਭਟਕਾਉਣ ਲਈ, ਸਤੇਂਦਰ ਜੈਨ ਕੇਸ ਨੂੰ ਦੱਸਿਆ ਝੂਠਾ

ਚੰਡੀਗੜ੍ਹ, 26 ਅਗਸਤ 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਆਗੂ ਸੌਰਭ ਭਾਰਦਵਾਜ ਦੇ ਘਰ ਪਈ ਈਡੀ ਦੀ ਰੇਡ ’ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸੌਰਭ ਭਾਰਦਵਾਜ ’ਤੇ ਰੇਡ ਇਸ ਲਈ ਕੀਤੀ ਗਈ ਹੈ ਕਿਉਂਕਿ ਕੱਲ੍ਹ ਤੋਂ ਪੂਰੇ ਦੇਸ਼ ’ਚ ਮੋਦੀ ਜੀ ਦੀ ਡਿਗਰੀ ਦੀ ਫਰਜ਼ੀਵਾਦ ’ਤੇ ਚਰਚਾ ਹੈ। ਉਨ੍ਹਾਂ ਇਸ ਰੇਡ ਨੂੰ ਸਿਰਫ ਇਸ ਮਾਮਲੇ ਤੋਂ ਧਿਆਨ ਭਟਕਾਉਣ ਦਾ ਹਥਿਆਰ ਕਰਾਰ ਦਿੱਤਾ।
ਮਾਨ ਨੇ ਕਿਹਾ ਕਿ ਸਤੇਂਦਰ ਜੈਨ ਜੀ ਨੂੰ ਵੀ ਝੂਠੇ ਕੇਸ ’ਚ ਤਿੰਨ ਸਾਲ ਜੇਲ੍ਹ ’ਚ ਰੱਖਿਆ ਗਿਆ, ਪਰ ਬਾਅਦ ’ਚ CBI ਤੇ ED ਨੇ ਅਦਾਲਤ ’ਚ ਕਲੋਜ਼ਰ ਰਿਪੋਰਟ ਦਾਇਰ ਕੀਤੀ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਰੁੱਧ ਦਾਇਰ ਸਾਰੇ ਮਾਮਲੇ ਫਰਜ਼ੀ ਤੇ ਝੂਠੇ ਹਨ। ਉਨ੍ਹਾਂ ਇਨ੍ਹਾਂ ਕਾਰਵਾਈਆਂ ਨੂੰ ਸਿਆਸੀ ਸाज਼ਿਸ਼ ਦਾ ਹਿੱਸਾ ਦੱਸਿਆ।
ਸਮਾਜਿਕ ਮੀਡੀਆ ’ਤੇ ਇਸ ਬਿਆਨ ’ਤੇ ਵੱਖ-ਵੱਖ ਰਿਆਕਸ਼ਨ ਸਾਹਮਣੇ ਆ ਰਹੇ ਹਨ, ਜਿੱਥੇ ਕੁਝ ਨੇ ਮਾਨ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ, ਵਿਰੋਧੀਆਂ ਨੇ ਸਵਾਲ ਉਠਾਏ।