Jaggi Johal’s Brother Gurpreet Calls UK Foreign Sec Yvette Cooper Meeting ‘Devastating’: ‘Promises Made but No Action on Brother’s Return’

ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਨੇ ਯੂਕੇ ਵਿਦੇਸ਼ ਸਕੱਤਰ ਯਵੇਟ ਕੂਪਰ ਨਾਲ ਮੁਲਾਕਾਤ ਨੂੰ ਨਿਰਾਸ਼ਾਜਨਕ ਦੱਸਿਆ: ‘ਭਰਾ ਨੂੰ ਘਰ ਲਿਆਉਣ ਲਈ ਯੂਕੇ ਸਰਕਾਰ ਨੇ ਭਰੋਸਾ ਦਿੱਤਾ ਪਰ ਕੋਈ ਕਾਰਵਾਈ ਨਹੀਂ’

ਲੰਡਨ/ਗਲਾਸਗੋ, 2 ਦਸੰਬਰ – ਸਕਾਟਲੈਂਡ ਦੇ ਡੰਬਾਰਟਨ ਕਸਬੇ ਦੇ ਜੰਮਪਲ ਜਗਤਾਰ ਸਿੰਘ ਜੱਗੀ ਜੌਹਲ ਨੂੰ ਅੱਤਵਾਦੀ ਅਪਰਾਧਾਂ ਦੇ ਦੇਸ਼ ਦੇ ਤਹਿਤ 2017 ਵਿੱਚ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅੱਠ ਸਾਲਾਂ ਵਿੱਚ ਯੁਕੇ ਵਿੱਚ ਅੱਠ ਵਿਦੇਸ਼ ਸਕੱਤਰ ਅਹੁਦੇ ‘ਤੇ ਰਹੇ ਅਤੇ ਸੱਭ ਨੇ ਜੱਗੀ ਜੌਹਲ ਦੇ ਪਰਿਵਾਰ ਨੂੰ ਵਾਰ-ਵਾਰ ਭਰੋਸਾ ਦਿਵਾਇਆ ਕਿ ਇਹ ਮਾਮਲਾ ਭਾਰਤੀ ਅਧਿਕਾਰੀਆਂ ਨਾਲ ਉਠਾਇਆ ਜਾ ਰਿਹਾ ਹੈ। ਬੀਤੇ ਦਿਨ

ਜੱਗੀ ਜੌਹਲ ਦੇ ਭਰਾ ਕੌਂਸਲਰ ਗੁਰਪ੍ਰੀਤ ਸਿੰਘ ਜੌਹਲ ਨੇ ਯੂ.ਕੇ. ਦੀ ਸਤੰਬਰ ਵਿਚ ਬਣੀ

ਨੇ ਵੱਧ ਰੁਝੇਵੇਂ ਹੋਣ ਕਰਕੇ ਇਸ ਮਾਮਲੇ ਵਿਚ ਕੋਈ ਜਲਦੀ ਕਾਰਵਾਈ ਕਰਨ ਤੋਂ ਆਨਾਕਾਨੀ ਕੀਤੀ । ਜੌਹਲ ਨੇ ਯੂ.ਕੇ. ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਭਰਾ ਨੂੰ ਘਰ ਲਿਆਉਣ ਲਈ ਕੂਟਨੀਤਕ ਸਹਾਇਤਾ ਪ੍ਰਦਾਨ ਕਰੋ । ਜਗਤਾਰ ਸਿੰਘ ਜੌਹਲ ਨੂੰ ਮਾਰਚ ਵਿੱਚ ਇੱਕ ਭਾਰਤੀ ਅਦਾਲਤ ਨੇ ਉਸਦੇ ਵਿਰੁੱਧ ਇੱਕ ਕੇਸ ਤੋਂ ਬਰੀ ਕਰ ਦਿੱਤਾ, ਜਿਸ ਨਾਲ ਉਮੀਦ ਜਾਗੀ ਕਿ ਉਹ ਬਾਹਰ ਆ ਸਕੇਗਾ। ਕੂਪਰ ਨਾਲ ਮੁਲਾਕਾਤ ਤੋਂ ਬਾਅਦ ਬੋਲਦਿਆਂ, ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਮਾਰਚ ਵਿੱਚ ਬਰੀ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਭਾਰਤ ਨਾਲ ਵਪਾਰ ਸਮਝੌਤੇ ਦਾ ਮੱਕਾ ਮਿਲਿਆ ਤਾਂ ਵੀ ਉਹ ਇਹ ਮਾਮਲਾ ਉਠਾਉਣ ਵਿਚ ਅਸਫਲ ਰਹੇ। ਉਨ੍ਹਾਂ ਕੋਲ ਹੁਣ ਛੇ ਤੋਂ ਅੱਠ ਹਫ਼ਤਿਆਂ ਦਾ ਮੱਕਾ ਹੈ ਅਤੇ ਜੇਕਰ ਯਵੇਟ ਕੂਪਰ ਆਪਣਾ ਰੁਖ਼ ਨਹੀਂ ਬਦਲਦੀ, ਤਾਂ ਮੇਰਾ ਭਰਾ ਬਹੁਤ ਲੰਬੇ ਸਮੇਂ ਲਈ ਜੇਲ੍ਹ ਵਿੱਚ ਨਜ਼ਰਬੰਦ ਹੋ ਸਕਦਾ ਹੈ।

ਗੁਰਪ੍ਰੀਤ ਸਿੰਘ ਜੌਹਲ ਅਤੇ ਜੱਗੀ ਜੌਹਲ

ਵਿਦੇਸ਼ ਸਕੱਤਰ ਯੁਵੇਟ ਕੂਪਰ ਨਾਲ ਇਸ ਸੰਬੰਧੀ ਮੁਲਾਕਾਤ ਕੀਤੀ। ਗੁਰਪ੍ਰੀਤ ਸਿੰਘ ਜੌਹਲ ਨੇ ਅਜੀਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਯੂ.ਕੇ. ਦੇ ਵਿਦੇਸ਼ ਸਕੱਤਰ ਨਾਲ ਮੇਰੀਆਂ ਸਭ ਤੋਂ ਨਿਰਾਸ਼ਾਜਨਕ ਮੁਲਾਕਾਤਾਂ ਵਿਚੋਂ ਇੱਕ ਸੀ। ਉਹਨਾਂ ਕਿਹਾ ਕਿ ਅਸੀਂ ਪਿਛਲੇ ਵਿਦੇਸ਼ ਸਕੱਤਰ ਨਾਲ ਸਫਲਤਾਪੂਰਵਕ ਗੱਲਬਾਤ ਕਰ ਰਹੇ ਸੀ ਅਤੇ ਸੋਚਦੇ ਸੀ ਕਿ ਜਗਤਾਰ ਨੂੰ ਘਰ ਵਾਪਸ ਲਿਆਉਣ ਲਈ ਸਰਕਾਰ ਜਲਦੀ ਕਦਮ ਚੁੱਕੇਗੀ, ਪਰ ਅੱਜ ਦੀ ਮੁਲਾਕਾਤ ਨਾਲ ਇਹ ਉਲਟਾ ਮਹਿਸੂਸ ਹੋ ਰਿਹਾ ਹੈ।