New Zealand Councillor Daniel Newman Supports Sikhs: ‘Blocking Nagar Kirtan Regrettable, Will Definitely Join Next Year’

ਨਿਊਜ਼ੀਲੈਂਡ ਵਿੱਚ ਸਿੱਖਾਂ ਦੇ ਸਮਰਥਨ ਵਿੱਚ ਆਏ ਕੌਂਸਲਰ ਡੈਨੀਅਲ ਨਿਊਮੈਨ: ‘ਨਗਰ ਕੀਰਤਨ ਰੋਕਣਾ ਮੰਦਭਾਗਾ, ਅਗਲੇ ਸਾਲ ਜ਼ਰੂਰ ਸ਼ਾਮਲ ਹੋਵਾਂਗਾ’

22 ਦਸੰਬਰ 2025, ਆਕਲੈਂਡ – ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਰੋਕਣ ਵਾਲੀ ਘਟਨਾ ਤੋਂ ਬਾਅਦ ਸਥਾਨਕ ਕੌਂਸਲਰ ਡੈਨੀਅਲ ਨਿਊਮੈਨ ਨੇ ਸਿੱਖ ਭਾਈਚਾਰੇ ਨਾਲ ਇਕਜੁਟਤਾ ਜ਼ਾਹਰ ਕੀਤੀ ਹੈ। ਨਿਊਮੈਨ ਨੇ ਕਿਹਾ ਕਿ ਨਗਰ ਕੀਰਤਨ ਦਾ ਰਸਤਾ ਰੋਕਣਾ ਮੰਦਭਾਗਾ ਵਰਤਾਰਾ ਹੈ ਤੇ ਉਹ ਅਗਲੇ ਸਾਲ ਨਗਰ ਕੀਰਤਨ ਵਿੱਚ ਜ਼ਰੂਰ ਸ਼ਾਮਲ ਹੋਣਗੇ।

ਇਹ ਬਿਆਨ ਉਸ ਘਟਨਾ ਤੋਂ ਬਾਅਦ ਆਇਆ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਨਫ਼ਰਤ ਭਰੇ ਨਾਅਰੇ ਲਾ ਕੇ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਨਿਊਮੈਨ ਨੇ ਸਿੱਖਾਂ ਦੀ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ ਤੇ ਧਾਰਮਿਕ ਅਜ਼ਾਦੀ ਦੇ ਹੱਕ ਵਿੱਚ ਆਵਾਜ਼ ਉਠਾਈ। ਸਿੱਖ ਭਾਈਚਾਰੇ ਨੇ ਨਿਊਮੈਨ ਦੇ ਸਮਰਥਨ ਨੂੰ ਸਵਾਗਤ ਕੀਤਾ ਹੈ ਤੇ ਇਸ ਨੂੰ ਵਿਦੇਸ਼ ਵਿੱਚ ਸਿੱਖਾਂ ਲਈ ਵੱਡਾ ਸਹਿਯੋਗ ਮੰਨਿਆ ਹੈ। ਇਹ ਘਟਨਾ ਧਾਰਮਿਕ ਸਹਿਣਸ਼ੀਲਤਾ ਤੇ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰ ਰਹੀ ਹੈ।