After Nepal, Now Uprising in Iran Too – Violence Erupts on Streets of Tehran, Slogans of ‘This Is the Final Battle’

ਨੇਪਾਲ ਤੋਂ ਬਾਅਦ ਹੁਣ ਈਰਾਨ ਵਿੱਚ ਵੀ ਸੜਕਾਂ ’ਤੇ ਉੱਤਰੀ ਜੈਨ Z– ਤਹਿਰਾਨ ਵਿੱਚ ਭੜਕੀ ਹਿੰਸਾ, ‘ਇਹ ਆਖਰੀ ਲੜਾਈ ਹੈ’ ਦੇ ਨਾਅਰੇ

30 ਦਸੰਬਰ 2025, ਤਹਿਰਾਨ – ਈਰਾਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਅੱਜ ਤਹਿਰਾਨ ਦੀਆਂ ਸੜਕਾਂ ’ਤੇ ਭਾਰੀ ਹਿੰਸਾ ਵਿੱਚ ਬਦਲ ਗਏ ਹਨ। ਹਜ਼ਾਰਾਂ ਲੋਕ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਖਿਲਾਫ਼ ਉੱਤਰੇ ਹਨ ਅਤੇ ‘ਇਹ ਆਖਰੀ ਲੜਾਈ ਹੈ’ (This is the final battle) ਦੇ ਨਾਅਰੇ ਲਗਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੋਧੀ ਨਾਅਰੇ ਲਾਏ ਅਤੇ ਰਾਜਧਾਨੀ ਦੇ ਮੁੱਖ ਇਲਾਕਿਆਂ ਵਿੱਚ ਰੋੜ੍ਹੇ ਪਾਏ।

ਈਰਾਨੀ ਫੌਜ ਅਤੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਹਨ। ਰਿਪੋਰਟਾਂ ਅਨੁਸਾਰ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ ਅਤੇ ਕਈ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਪ੍ਰਦਰਸ਼ਨ ਦੇ ਪ੍ਰਮੁੱਖ ਕਾਰਨਾਂ ਵਿੱਚ ਡਿੱਗਦੀ ਅਰਥਵਿਵਸਥਾ, ਬੇਰੁਜ਼ਗਾਰੀ, ਭਿਆਨਕ ਮਹਿੰਗਾਈ ਅਤੇ ਸਰਕਾਰੀ ਨੀਤੀਆਂ ਵਿਰੋਧੀ ਗੁੱਸਾ ਸ਼ਾਮਲ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ।

ਇਹ ਪ੍ਰਦਰਸ਼ਨ ਨੇਪਾਲ ਵਿੱਚ ਹਾਲ ਹੀ ਵਿੱਚ ਚੱਲੇ ਵਿਰੋਧਾਂ ਤੋਂ ਪ੍ਰੇਰਿਤ ਮੰਨੇ ਜਾ ਰਹੇ ਹਨ ਅਤੇ ਮੱਧ ਪੂਰਬੀ ਦੇਸ਼ਾਂ ਵਿੱਚ ਵੀ ਇਸ ਦੀ ਲਹਿਰ ਫੈਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਮੀਡੀਆ ਅਤੇ ਵਿਸ਼ਲੇਸ਼ਕ ਇਸ ਨੂੰ ਈਰਾਨ ਵਿੱਚ ਇੱਕ ਵੱਡੇ ਲੋਕ ਅੰਦੋਲਨ ਦੀ ਸ਼ੁਰੂਆਤ ਵਜੋਂ ਵੇਖ ਰਹੇ ਹਨ।