Nijjar Murder Case: Justice Before David Eby’s India Visit Unacceptable – Guru Nanak Gurdwara Delta Surrey

ਨਿੱਝਰ ਕਤਲ ਮਾਮਲੇ ’ਚ ਇਨਸਾਫ਼ ਤੋਂ ਪਹਿਲਾਂ ਡੇਵਿਡ ਏਬੀ ਦਾ ਭਾਰਤ ਦੌਰਾ ਕਬੂਲ ਨਹੀਂ – ਗੁਰੂ ਨਾਨਕ ਗੁਰਦੁਆਰਾ ਡੈਲਟਾ ਸਰੀ

09 ਜਨਵਰੀ 2026, ਡੈਲਟਾ ਸਰੀ(ਸਰਬਜੀਤ ਸਿੰਘ ਬਨੂੜ)-ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀ ਦੀ ਪ੍ਰਬੰਧਕ ਕਮੇਟੀ ਨੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਦੀ ਭਾਰਤ ਯਾਤਰਾ ਦਾ ਕੜਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਇਹ ਦੌਰਾ ਤੁਰੰਤ ਰੱਦ ਕੀਤਾ ਜਾਵੇ। ਪਰਬੰਧਕ ਕਮੇਟੀ ਨੇ ਕਿਹਾ ਕਿ ਕੈਨੇਡਾ ਸਰਕਾਰ ਖੁਦ ਭਾਰਤੀ ਏਜੰਟਾਂ ’ਤੇ ਸ਼ੱਕ ਜਤਾ ਚੁੱਕੀ ਹੈ, ਇਸ ਲਈ ਇਨਸਾਫ਼ ਤੋਂ ਬਿਨਾਂ ਇਹ ਯਾਤਰਾ ਸਿੱਖ ਭਾਈਚਾਰੇ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ। ਗੁਰਦੁਆਰੇ ਨੇ ਚੇਤਾਵਨੀ ਦਿੱਤੀ ਕਿ ਵਪਾਰ ਨੂੰ ਸੁਰੱਖਿਆ ਤੋਂ ਉੱਪਰ ਰੱਖਣਾ ਕਬੂਲ ਨਹੀਂ ਅਤੇ ਸਰਕਾਰ ਨੂੰ ਪਹਿਲਾਂ ਆਪਣੇ ਨਾਗਰਿਕਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਅਕਤੂਬਰ 2024 ਵਿੱਚ RCMP ਨੇ ਭਾਰਤ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੈਨੇਡਾ ਵਿੱਚ ਸਿੱਖਾਂ ਦੇ ਨਿਸ਼ਾਨਾ ਬਣਾਕੇ ਕਤਲ ਕਰਵਾ ਰਹੀ ਹੈ। ਬਿਸ਼ਨੋਈ ਗੈਂਗ ਅਜੇ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਅਤੇ ਪੰਜਾਬੀ ਵਪਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਦਹਿਸ਼ਤ ਵਿੱਚ ਰੱਖ ਫਿਰੌਤੀਆ ਤੇ ਕਤਲਾਂ ਲਈ ਜਿੰਮੇਵਾਰ ਹੈ ।