‘Leave India’ Notice Issued to Two British Tourists
ਦੋ ਬ੍ਰਿਟਿਸ਼ ਸੈਲਾਨੀਆਂ ਨੂੰ ‘ਭਾਰਤ ਛੱਡੋ’ ਨੋਟਿਸ ਜਾਰੀ

4 ਫਰਵਰੀ 2026, ਅਜਮੇਰ – ਰਾਜਸਥਾਨ ਦੇ ਪੁਸ਼ਕਰ ਵਿੱਚ ਫਲਸਤੀਨ ਪੱਖੀ ਪੋਸਟਰ ਚਿਪਕਾਉਣ ਦੇ ਇਲਜ਼ਾਮ ਵਿੱਚ ਦੋ ਬ੍ਰਿਟਿਸ਼ ਸੈਲਾਨੀਆਂ ਲੁਈਸ ਗੈਬਰੀਅਲ ਡੀ ਅਤੇ ਅਨੁਸ਼ੀ ਐਮਾ ਕ੍ਰਿਸਟੀਨ ਨੂੰ ‘ਭਾਰਤ ਛੱਡੋ’ ਨੋਟਿਸ ਜਾਰੀ ਕੀਤਾ ਗਿਆ ਹੈ। ਦੋਵੇਂ ਟੂਰਿਸਟ ਵੀਜ਼ੇ ‘ਤੇ ਭਾਰਤ ਵਿੱਚ ਸਨ ਪਰ ਰਾਜਨੀਤਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਪੁਸ਼ਕਰ ਪੁਲਿਸ ਨੇ ਇਲਜ਼ਾਮ ਲਾਏ ਹਨ ਕਿ ਸੈਲਾਨੀਆਂ ਨੇ ਸਥਾਨਕ ਇਲਾਕੇ ਵਿੱਚ ਫਲਸਤੀਨ ਸਮਰਥਨ ਵਾਲੇ ਪੋਸਟਰ ਚਿਪਕਾਏ ਜੋ ਕਿ ਉਨ੍ਹਾਂ ਦੇ ਟੂਰਿਸਟ ਵੀਜ਼ੇ ਦੀਆਂ ਸ਼ਰਤਾਂ ਵਿਰੁੱਧ ਹੈ। ਇਸ ਮਾਮਲੇ ਵਿੱਚ ਵੀਜ਼ਾ ਉਲੰਘਣਾ ਅਤੇ ਰਾਜਨੀਤਕ ਪ੍ਰਚਾਰ ਕਰਨ ਦੇ ਆਧਾਰ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਰਧਾਰਤ ਸਮੇਂ ਵਿੱਚ ਭਾਰਤ ਛੱਡਣ ਲਈ ਕਿਹਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੀਜ਼ਾ ਨਿਯਮਾਂ ਅਨੁਸਾਰ ਵਿਦੇਸ਼ੀ ਸੈਲਾਨੀ ਰਾਜਨੀਤਕ ਜਾਂ ਧਾਰਮਿਕ ਪ੍ਰਚਾਰ ਨਹੀਂ ਕਰ ਸਕਦੇ ਅਤੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਨਾਲ ਸਥਾਨਕ ਵਿੱਚ ਵੀ ਚਰਚਾ ਛਿੜ ਗਈ ਹੈ ਅਤੇ ਵੀਜ਼ਾ ਨਿਯਮਾਂ ਦੀ ਪਾਲਣਾ ‘ਤੇ ਵਧੇਰੇ ਨਿਗਰਾਨੀ ਦੀ ਮੰਗ ਉੱਠ ਰਹੀ ਹੈ।
