Sunil Jakhar Speaks on Tarn Taran Ranjit Encounter Case
ਤਰਨ ਤਾਰਨ ਰਣਜੀਤ ਐਨਕਾਊਂਟਰ ਮਾਮਲੇ ‘ਤੇ ਸੁਨੀਲ ਜਾਖੜ ਬੋਲੇ

27 ਫ਼ਰਵਰੀ 2026, ਤਰਨ ਤਾਰਨ – ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਕਥਿਤ ਪੁਲਿਸ ਐਨਕਾਊਂਟਰ ਵਿੱਚ ਨੌਜਵਾਨ ਰਣਜੀਤ ਸਿੰਘ ਦੀ ਮੌਤ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਹੈ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਸੁਨੀਲ ਜਾਖੜ ਨੇ ਕਿਹਾ: “ਕੀ ਰਣਜੀਤ ਸਿੰਘ ਨੂੰ ਨਜਾਇਜ਼ ਮਾਰਿਆ ਗਿਆ? ਪੰਜਾਬ ਇਹ ਸਭ ਕੁਝ ਬਰਦਾਸ਼ਤ ਨਹੀਂ ਕਰੇਗਾ। ਸਾਨੂੰ ਨਿਆਂ ਚਾਹੀਦਾ ਹੈ, ਇਸ ਮਾਮਲੇ ਦੀ ਜਾਂਚ ਹੋਵੇ। ਮੈਂ ਖੁਦ ਕਹਿਣਾ ਹਾਂ ਕਿ ਪੰਜਾਬ ਵਿੱਚੋਂ ਗੈਂਗਸਟਰ ਖ਼ਤਮ ਹੋਣੇ ਚਾਹੀਦੇ ਪਰ ਇਹ ਨਹੀਂ ਕਿ ਤੁਸੀਂ ਆਪ ਹੀ ਫੜ੍ਹ ਕੇ ਗੋਲੀ ਮਾਰ ਦਿਓ।”
ਉਨ੍ਹਾਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਸਪੱਸ਼ਟ ਜਵਾਬ ਮੰਗਿਆ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਲੋਕਾਂ ਵਿੱਚ ਡਰ ਅਤੇ ਅਸਹਿਜਤਾ ਪੈਦਾ ਹੋ ਰਹੀ ਹੈ। ਜਾਖੜ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਆਇਕ ਜਾਂਚ ਹੋਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਜੇ ਕੋਈ ਗਲਤੀ ਹੋਈ ਹੈ ਤਾਂ ਜ਼ਿੰਮੇਵਾਰਾਂ ਨੂੰ ਸਜ਼ਾ ਮਿਲੇ।
ਇਹ ਬਿਆਨ ਤਰਨ ਤਾਰਨ ਐਨਕਾਊਂਟਰ ਮਾਮਲੇ ਨੂੰ ਲੈ ਕੇ ਰਾਜਨੀਤਕ ਹਲਕਿਆਂ ਵਿੱਚ ਚਰਚਾ ਤੇਜ਼ ਕਰ ਗਿਆ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਵੀ ਜਾਂਚ ਦੀ ਮੰਗ ਵਧ ਗਈ ਹੈ।
