Delhi Excise Scam: Court Acquits Arvind Kejriwal, Manish Sisodia & All 23 Accused
‘ਸ਼ਰਾਬ ਨੀਤੀ ਮਾਮਲੇ ਵਿੱਚ ਕੋਈ ਸਬੂਤ ਨਹੀਂ ਮਿਲਿਆ’ – ਦਿੱਲੀ ਕੋਰਟ ਨੇ 23 ਮੁਲਜ਼ਮਾਂ ਨੂੰ ਬਰੀ ਕੀਤਾ

27 ਫ਼ਰਵਰੀ 2026, ਵੱਲੀ ਰਾਊਜ਼ ਅਵੈਨਿਊ ਕੋਰਟ – ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਸੀ.ਬੀ.ਆਈ. ਵੱਲੋਂ ਦਰਜ ਕੇਸ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਸਾਰੇ 23 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਵਿਸਥਾਰਤ ਫੈਸਲੇ ਵਿੱਚ ਕਿਹਾ ਕਿ ਸ਼ਰਾਬ ਨੀਤੀ ਬਣਾਉਣ ਜਾਂ ਲਾਗੂ ਕਰਨ ਵਿੱਚ ਕਿਸੇ ਵੀ ਮੁਲਜ਼ਮ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਕੋਈ ਬਰਾਮਦਗੀ ਹੋਈ ਹੈ।
ਅਦਾਲਤ ਨੇ ਹਜ਼ਾਰਾਂ ਪੰਨਿਆਂ ਦੀ ਲੰਬੀ ਚਾਰਜਸ਼ੀਟ ਵਿੱਚ ਕਈ ਖਾਮੀਆਂ ਦੱਸੀਆਂ ਅਤੇ ਕਿਹਾ ਕਿ ਸਾਰੇ ਦੋਸ਼ ਕਿਸੇ ਵੀ ਗਵਾਹ ਜਾਂ ਬਿਆਨ ਦੁਆਰਾ ਸਾਬਤ ਨਹੀਂ ਹੋਏ। ਸੀ.ਬੀ.ਆਈ. ਮਨੀਸ਼ ਸਿਸੋਦੀਆ ਵਿਰੁੱਧ ਕੇਸ ਸਾਬਤ ਨਹੀਂ ਕਰ ਸਕੀ ਅਤੇ ਅਰਵਿੰਦ ਕੇਜਰੀਵਾਲ ਦਾ ਨਾਮ ਬਿਨਾਂ ਕਿਸੇ ਠੋਸ ਸਬੂਤ ਦੇ ਜੋੜਿਆ ਗਿਆ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਬੂਤ ਨਾ ਹੋਣ ਕਾਰਨ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ।
ਇਹ ਫੈਸਲਾ ਦਿੱਲੀ ਸ਼ਰਾਬ ਨੀਤੀ ਸਕੈਂਡਲ ਨੂੰ ਲੈ ਕੇ ਚੱਲ ਰਹੀ ਲੰਮੀ ਕਾਨੂੰਨੀ ਜੰਗ ਵਿੱਚ ਵੱਡਾ ਮੋੜ ਲਿਆਂਦਾ ਹੈ। ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਫੈਸਲੇ ਤੋਂ ਬਾਅਦ ਵੱਖ-ਵੱਖ ਰਾਜਨੀਤਕ ਧਿਰਾਂ ਵੱਲੋਂ ਤੇਜ਼ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਨੇ ਇਸ ਨੂੰ ਵੱਡੀ ਜਿੱਤ ਕਰਾਰ ਦਿੱਤਾ ਹੈ।
