A dispute broke out while eating at a hotel! 3 Sikhs were beaten up, sacrilege of cases, a tense atmosphere ensued
ਹੋਟਲ ‘ਚ ਖਾਣਾ ਖਾਂਦਿਆਂ ਹੋ ਗਿਆ ਵਿਵਾਦ ! 3 ਸਿੱਖਾਂ ਨਾਲ ਕੁੱਟਮਾਰ ਦੌਰਾਨ ਕੇਸਾਂ ਦੀ ਬੇਅਦਬੀ, ਭੱਖ਼ਿਆ ਮਾਹੌਲ
ਜੈਪੁਰ (ਆਵਾਜ਼ਿ ਕੌਮ ਬਿਊਰੋ)-ਜੈਪੁਰ ਦੇ ਭਾਂਕਰੋਟਾ ਇਲਾਕੇ ਵਿਚ ਹੋਟਲ ’ਤੇ ਖਾਣਾ ਖਾਣ ਦੌਰਾਨ ਹੋਇਆ ਵਿਵਾਦ ਹਿੰਸਾ ਵਿਚ ਬਦਲਣ ਕਾਰਨ ਦਹਿਸ਼ਤ ਫੈਲ ਗਈ। ਹਮਲਾਵਰਾਂ ਨੇ 3 ਸਿੱਖਾਂ ਨਾਲ ਦਫ਼ਤਰ ਵਿਚ ਵੜ ਕੇ ਲਾਠੀਆਂ ਅਤੇ ਸਰੀਏ ਨਾਲ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਗੱਡੀ ਵਿਚ ਭੰਨਤੋੜ ਕਰ ਕੇ ਪੱਗੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ। ਮਾਮਲਾ ਪੱਗੜੀ ਨਾਲ ਜੁੜਿਆ ਹੋਣ ਕਰ ਕੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ ਕਰ ਰਹੀ ਹੈ। ਪੁਲਸ ਹਮਲੇ ਦੇ ਕਾਰਨਾਂ ਦਾ ਵੀ ਪਤਾ ਲਾ ਰਹੀ ਹੈ। ਮੰਨਿਆ ਜਾ ਰਹਾ ਹੈ ਕਿ ਦੋਵਾਂ ਧਿਰਾਂ ਵਿਚ ਰੰਜਿਸ਼ ਚੱਲ ਰਹੀ ਸੀ। ਪੁਲਸ ਅਨੁਸਾਰ ਘਟਨਾ 13 ਜੁਲਾਈ ਦੀ ਰਾਤ ਦੀ ਹੈ, ਜਿਸ ਕਾਰਨ ਅਰਸ਼ਦੀਪ ਸਿੰਘ ਨਿਵਾਸੀ ਕ੍ਰਿਸ਼ੀ ਵਿਹਾਰ ਬਦਰਵਾਸ ਨੇ ਮਾਮਲਾ ਦਰਜ ਕਰਵਾਇਆ ਹੈ। ਘਟਨਾਕ੍ਰਮ ਮੁਤਾਬਕ ਅਰਸ਼ਦੀਪ ਸਿੰਘ ਆਪਣੇ ਭਰਾ ਕਮਲਜੀਤ ਸਿੰਘ ਅਤੇ ਜਾਣਕਾਰ ਰਾਹੁਲ ਮੀਣਾ ਸਮੇਤ 4 ਲੋਕਾਂ ਨਾਲ ਐਵਰਗ੍ਰੀਨ ਹੋਟਲ ਵਿਚ ਖਾਣਾ ਖਾਣ ਗਿਆ ਸੀ। ਅਚਾਨਕ ਉੱਥੇ ਪਵਨ ਟੋਡਾਵਤ ਨੇ ਉਨ੍ਹਾਂ ਨਾਲ ਗਾਲੀ-ਗਲੋਚ ਸ਼ੁਰੂ ਕੀਤੀ ਤਾਂ ਵਿਰੋਧ ਕਰਨ ’ਤੇ ਮਾਹੌਲ ਭਖ਼ ਗਿਆ। ਹਾਲਾਂਕਿ, ਦੋਵੇਂ ਧਿਰਾਂ ਪਹਿਲਾਂ ਤੋਂ ਹੀ ਇਕ-ਦੂਜੇ ਦੀਆਂ ਜਾਣਕਾਰ ਹਨ। ਮਾਮਲਾ ਵਧਿਆ ਤਾਂ ਹੋਟਲ ਕਰਮਚਾਰੀਆਂ ਨੇ ਸਮਝਾ-ਬੁਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਦੋਸ਼ ਹੈ ਕਿ ਹੋਟਲ ਤੋਂ ਪਰਤਦੇ ਸਮੇਂ ਪਵਨ ਨੇ ਸਕਾਰਪੀਓ ਦੇ ਬੋਨਟ ’ਤੇ ਬੈਲਟ ਮਾਰ ਕੇ ਰੋਕਣ ਦਾ ਯਤਨ ਕੀਤਾ। ਹਮਲਾਵਰ ਵਿਸ਼ਨੂੰ ਚੌਧਰੀ, ਪਵਨ ਟੋਡਾਵਤ, ਵਿਸ਼ਨੂੰ ਪੂਨੀਆ, ਵੀਰੂ ਗੜ੍ਹਵਾਲ, ਮਦਨ ਟੋਡਾਵਤ, ਅਜੇ ਟੋਡਾਵਤ, ਲੋਕੇਸ਼ ਟੋਡਾਵਤ, ਰਾਜੇਸ਼ ਟੋਡਾਵਤ, ਯਸ਼ਵੰਤ ਚੌਧਰੀ, ਰਾਕੇਸ਼ ਟੋਡਾਵਤ ਅਤੇ ਹੇਮਰਾਜ ਟੋਡਾਵਤ ਸਮੇਤ ਹੋਰਨਾਂ ਖ਼ਿਲਾਫ਼ ਜਾਨਲੇਵਾ ਹਮਲੇ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

