A plane traveling from Tel Aviv to Vienna receives a bomb threat! Passengers, while in mid-air…
ਤੇਲ-ਅਵੀਵ ਤੋਂ ਵਿਆਨਾ ਜਾ ਰਹੇ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਹਵਾ ਵਿਚਾਲੇ ਯਾਤਰੀਆਂ ਨੂੰ…
ਤੇਲ-ਅਵੀਵ, (ਆਵਾਜ਼ਿ ਕੌਮ ਬਿਊਰੋ)-‘ਫਲਾਈਦੁਬਈ’ ਹਾਈਜੈਕ ਦੀ ਕੋਸ਼ਿਸ਼ ਤੋਂ ਬਾਅਦ ਇਜ਼ਰਾਈਲ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਹੜਕੰਪ ਮਚ ਗਿਆ। ਇਜ਼ਰਾਈਲ ਦੇ ‘ਤੇਲ ਅਵੀਵ’ ਤੋਂ ਆਸਟ੍ਰੀਆ ਦੀ ਰਾਜਧਾਨੀ ‘ਵੀਆਨਾ’ ਜਾ ਰਹੇ ਆਸਟ੍ਰੀਅਨ ਏਅਰਲਾਈਨਜ਼ ਦੇ ਇੱਕ ਯਾਤਰੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਐਤਵਾਰ ਸ਼ਾਮ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਦੇ ਏਅਰਪੋਰਟ ‘ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਧਮਕੀ ਮਗਰੋਂ ਜਹਾਜ਼ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ, ਹਾਲਾਂਕਿ ਗਨੀਮਤ ਰਹੀ ਕਿ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ। ਬੁਲਗਾਰੀਆ ਦੇ ਨੈਸ਼ਨਲ ਟੀਵੀ ਵੱਲੋਂ ਦੇਸ਼ ਦੇ ਟਰਾਂਸਪੋਰਟ ਮੰਤਰਾਲੇ ਦੇ ਹਵਾਲੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਏਅਰਬੱਸ A320 ਜਹਾਜ਼ ‘ਚ 51 ਯਾਤਰੀ ਅਤੇ 6 ਕ੍ਰੂ ਮੈਂਬਰ ਸਵਾਰ ਸਨ। ਬੁਲਗਾਰੀਆ ਦੇ ਰੱਖਿਆ ਮੰਤਰਾਲੇ ਅਨੁਸਾਰ ਜਹਾਜ਼ ਦੇ ਕ੍ਰੂ ਮੈਂਬਰ ਵੱਲੋਂ ਬੰਬ ਦੀ ਧਮਕੀ ਮਿਲਣ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਬੁਲਗਾਰੀਅਨ ਏਅਰਫੋਰਸ ਦੇ ਫਾਈਟਰ ਜੈੱਟ ਨੇ ਹਵਾ ‘ਚ ਜਹਾਜ਼ ਨੂੰ ਆਪਣੇ ਘੇਰੇ ‘ਚ ਲੈ ਕੇ ਸੁਰੱਖਿਅਤ ਉਤਾਰਨ ਤੱਕ ਪੂਰੀ ਸੁਰੱਖਿਆ ਪ੍ਰਦਾਨ ਕੀਤੀ। ਸੋਫੀਆ ਏਅਰਪੋਰਟ ‘ਤੇ ਜਹਾਜ਼ ਦੇ ਲੈਂਡ ਹੁੰਦੇ ਹੀ ਸੁਰੱਖਿਆ ਏਜੰਸੀਆਂ ਨੇ ਪੂਰੇ ਜਹਾਜ਼ ਅਤੇ ਯਾਤਰੀਆਂ ਦੇ ਸਮਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਏਅਰਪਰੋਟ ‘ਤੇ ਵੀ ਸਖ਼ਤੀ ਕਰ ਦਿੱਤੀ ਗਈ ਹੈ, ਤਾਂ ਜੋ ਕਿਸੇ ਕਿਸਮ ਦੀ ਵੀ ਅਣਹੋਣੀ ਤੋਂ ਬਚਿਆ ਜਾ ਸਕੇ।

