AC being prepared in just 6 seconds! China’s big initiative to save Europe from heatwave
ਸਿਰਫ਼ 6 ਸਕਿੰਟ ‘ਚ ਤਿਆਰ ਹੋ ਰਿਹਾ AC! ਯੂਰਪ ਨੂੰ ਹੀਟਵੇਵ ਤੋਂ ਬਚਾਉਣ ਲਈ ਚੀਨ ਦੀ ਵੱਡੀ ਪਹਿਲ
Beijing (ਆਵਾਜ਼ਿ ਕੌਮ ਬਿਊਰੋ)-ਚੀਨ ਨੇ ਆਪਣੀ ਉਨੱਤ ਤਕਨਾਲੋਜੀ ਦੇ ਦਮ ‘ਤੇ ਇਕ ਵਾਰ ਫਿਰ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੈ। ਯੂਰਪ ਵਿੱਚ ਪੈ ਰਹੀ ਰਿਕਾਰਡ ਤੋੜ ਗਰਮੀ ਦੇ ਵਿਚਕਾਰ ਚੀਨ ਦੇ ਏਅਰ ਕੰਡੀਸ਼ਨਰਾਂ (AC) ਦੀ ਮੰਗ ਅਸਮਾਨੀ ਪਹੁੰਚ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਦੀਆਂ ਅਤਿ-ਆਧੁਨਿਕ ਆਟੋਮੇਟਿਡ ਫੈਕਟਰੀਆਂ ਵਿੱਚ ਹਰ 6 ਸਕਿੰਟ ਵਿੱਚ ਇੱਕ ਨਵਾਂ AC ਤਿਆਰ ਹੋ ਕੇ ਬਾਹਰ ਆ ਰਿਹਾ ਹੈ। ਚੀਨ ਦੀ ਇਸ ਉਦਯੋਗਿਕ ਤਾਕਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸਾਲ 2026 ਦੀ ਪਹਿਲੀ ਛਿਮਾਹੀ ਵਿੱਚ ਚੀਨਵੱਲੋਂ ਯੂਰਪੀ ਸੰਘ ਨੂੰ ਕੀਤੀ ਗਈ AC ਦੀ ਬਰਾਮਦ 3.76 ਅਰਬ ਡਾਲਰ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 43.2 ਫੀਸਦੀ ਜ਼ਿਆਦਾ ਹੈ। ਸਭ ਤੋਂ ਵੱਧ ਮੰਗ ਪੋਰਟੇਬਲ AC ਦੀ ਦੇਖੀ ਜਾ ਰਹੀ ਹੈ, ਜਿਸ ਦੀ ਬਰਾਮਦ ਵਿੱਚ 70 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। ਚੀਨੀ ਦਿੱਗਜ ਕੰਪਨੀ ‘ਮਾਈਡੀਆ’ (Midea) ਦੀ ਪੂਰੀ ਤਰ੍ਹਾਂ ਆਟੋਮੇਟਿਡ ਸਮਾਰਟ ਫੈਕਟਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਰੋਬੋਟ ਹੀ ਅਸੈਂਬਲੀ ਤੋਂ ਲੈ ਕੇ ਕੁਆਲਿਟੀ ਚੈੱਕ ਅਤੇ ਸਟੋਰੇਜ ਤੱਕ ਦਾ ਸਾਰਾ ਕੰਮ ਸੰਭਾਲ ਰਹੇ ਹਨ। ਭਾਰਤ ਵਿੱਚ ਚੀਨੀ ਦੂਤਾਵਾਸ ਦੇ ਬੁਲਾਰੇ ਯੂ ਜਿੰਗ ਨੇ ਇਸ ਦਾ ਇੱਕ ਵੀਡੀਓ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਆਟੋਮੇਸ਼ਨ ਨੇ ਉਤਪਾਦਨ ਦੀ ਰਫ਼ਤਾਰ ਨੂੰ ਬਦਲ ਦਿੱਤਾ ਹੈ।a ਯੂਰਪੀ ਖਪਤਕਾਰਾਂ ਵੱਲੋਂ ਚੀਨੀ ਬ੍ਰਾਂਡਾਂ ਜਿਵੇਂ ਕਿ ਮਾਈਡੀਆ, ਹਾਇਰ, ਗ੍ਰੀ, TCL ਅਤੇ Dreame ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਦਾ ਸਸਤਾ ਹੋਣਾ ਤੇ ਲਗਾਉਣ ਵਿੱਚ ਬਹੁਤ ਆਸਾਨ ਹੋਣਾ ਹੈ। ਜਰਮਨੀ, ਬੈਲਜੀਅਮ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਵਿੱਚ ਗਰਮੀ ਦੇ ਪੁਰਾਣੇ ਰਿਕਾਰਡ ਟੁੱਟਣ ਕਾਰਨ ਲੋਕ ਇਨ੍ਹਾਂ ਉਤਪਾਦਾਂ ਨੂੰ ਖਰੀਦਣ ਲਈ ਲਾਈਨਾਂ ਲਗਾ ਰਹੇ ਹਨ। ਮਾਹਿਰਾਂ ਅਨੁਸਾਰ ਚੀਨ ਦੀ ਮਜ਼ਬੂਤ ਸਪਲਾਈ ਚੇਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਾਰਨ ਹੀ ਇਹ ਕੰਪਨੀਆਂ ਦਿਨ-ਰਾਤ ਕੰਮ ਕਰਕੇ ਇੰਨੀ ਵੱਡੀ ਮੰਗ ਨੂੰ ਪੂਰਾ ਕਰ ਰਹੀਆਂ ਹਨ। AC ਤੋਂ ਇਲਾਵਾ ਚੀਨੀ ਮੇਕ ਹੈਂਡਹੇਲਡ ਫੈਨ, ਕੂਲਿੰਗ ਬਲੈਂਕੇਟ ਅਤੇ ਬੈਟਰੀ ਵਾਲੀਆਂ ਫੈਨ ਹੱਟਾਂ ਦੀ ਮੰਗ ਵੀ ਕਾਫ਼ੀ ਵਧ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਪਹਿਲਾਂ ਵੀ ਕੋਵਿਡ ਦੌਰਾਨ ਮਹਿਜ਼ 10 ਦਿਨਾਂ ਵਿੱਚ ਹਸਪਤਾਲ ਬਣਾ ਕੇ ਅਤੇ ਕੁਝ ਹੀ ਦਿਨਾਂ ਵਿੱਚ ਹਾਈਵੇਅ ਪੁਲ ਬਦਲ ਕੇ ਆਪਣੀ ਰਫ਼ਤਾਰ ਦਾ ਨਮੂਨਾ ਪੇਸ਼ ਕਰ ਚੁੱਕਾ ਹੈ।

