Akaali Dal Waris Punjab De Begins Khalsa Vaheer with Khalsa Pride and Spirit

Khalsa Vaheer with Full Khalsa Glory

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਖਾਲਸਾ ਵਹੀਰ ਦੀ ਆਰੰਭਤਾ

Khalsa Vaheer

ਅੰਮ੍ਰਿਤਸਰ 25 ਫ਼ਰਵਰੀ -ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਖ਼ਾਲਸਾਈ ਜਾਹੋ-ਜਲਾਲ ਦੇ ਨਾਲ ਖ਼ਾਲਸਾ ਵਹੀਰ ਦੀ ਆਰੰਭਤਾ ਹੋਈ। ਇਸ ਮੌਕੇ ਤੇ ਮੈੰਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਦੇ ਨਾਲ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ, ਮਾਤਾ ਬਲਵਿੰਦਰ ਕੌਰ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਮਨਦੀਪ ਸਿੰਘ ਸਿੱਧੂ, ਬਾਬੂ ਸਿੰਘ ਬਰਾੜ, ਸ੍ਰ ਕਾਬਲ ਸਿੰਘ, ਚਾਚਾ ਪ੍ਰਗਟ ਸਿੰਘ, ਚਾਚਾ ਸੁਖਚੈਨ ਸਿੰਘ, ਸਰਬਜੀਤ ਸਿੰਘ ਸੋਹਲ, ਸਰਬਜੀਤ ਸਿੰਘ ਖ਼ਾਨਪੁਰ, ਅਜੇਪਾਲ ਸਿੰਘ ਢਿਲੋਂ, ਅਮਨਦੀਪ ਸਿੰਘ ਡੱਡੂਆਣਾਂ, ਪ੍ਰਗਟ ਸਿੰਘ ਮੀਆਂਵਿੰਡ, ਸ਼ਮਸ਼ੇਰ ਸਿੰਘ ਪੱਧਰੀ, ਜੁਗਰਾਜ ਸਿੰਘ ਲਾਲਾਨੰਗਲ, ਸ੍ਰ ਪ੍ਰਿਥੀਪਾਲ ਸਿੰਘ, ਭਾਈ ਚਮਕੌਰ ਸਿੰਘ ਧੁੰਨ, ਜਸਵਿੰਦਰ ਸਿੰਘ ਡਰੌਲੀ, ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਜਸਕਰਨ ਸਿੰਘ ਰਿਆੜ, ਚਰਨਜੀਤ ਸਿੰਘ ਗਾਲਿਬ, ਪਲਵਿੰਦਰ ਸਿੰਘ ਜੱਲੂਪੁਰ, ਬਲਦੇਵ ਸਿੰਘ ਜੱਲੂਪੁਰ, ਪਵਿੱਤਰ ਸਿੰਘ, ਸਵਰਨ ਸਿੰਘ ਗੋਲਡਨ, ਬਲਜੀਤ ਸਿੰਘ ਚਾਟੀਵਿੰਡ, ਨਿਰਵੈਰ ਸਿੰਘ ਮੋਗਾ, ਸਰਪੰਚ ਹਰਜਿੰਦਰ ਸਿੰਘ, ਦਲਜੀਤ ਸਿੰਘ ਮਿਆਦੀਆਂ, ਪ੍ਰਕਾਸ਼ ਸਿੰਘ ਬਾਦਲ, ਜੁਗਰਾਜ ਸਿੰਘ ਭੰਗਵਾਂ, ਕਰਨਵੀਰ ਸਿੰਘ, ਨਾਥਵਿੰਦਰ ਸਿੰਘ, ਸਤਨਾਮ ਸਿੰਘ, ਜਗਰੂਪ ਸਿੰਘ, ਮਨਰੂਪ ਸਿੰਘ, ਸੰਦੀਪ ਸਿੰਘ ਰੁਪਾਲੋਂ, ਸੁਖਬੀਰ ਸਿੰਘ ਵਲਟੋਹਾ, ਦਲਜੀਤ ਸਿੰਘ ਜਵੰਦਾ, ਗੁਰਮਿੰਦਰ ਸਿੰਘ ਚਾਵਲਾ, ਮਨਜਿੰਦਰ ਸਿੰਘ ਕਲੇਰ, ਗੁਰਲਾਲ ਸਿੰਘ ਸਖੀਰਾ, ਚਾਚਾ ਕੁਲਵੰਤ ਸਿੰਘ, ਸੁਖਬੀਰ ਸਿੰਘ ਚੀਮਾ, ਕੁਲਵਿੰਦਰ ਸਿੰਘ ਵਡਾਲੀ, ਮਹਿੰਦਰਪਾਲ ਸਿੰਘ ਤੁੰਗ ਤੋਂ ਇਲਾਵਾ ਅਕਾਲੀ ਦਲ ਪੁਨਰਸੁਰਜੀਤ ਤੋਂ ਮਨਪ੍ਰੀਤ ਸਿੰਘ ਇਆਲੀ ਤੇ ਹੋਰ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਪੂਰਨ ਧਾਰਮਿਕ ਸੀ ਜਿਸ ਵਿੱਚ ਸਭ ਅੱਗੇ ਨਗਾਰਾ, ਉਸਤੋਂ ਮਗਰ ਪੰਜ ਪਿਆਰੇ ਸਾਹਿਬਾਨ, ਉਸਤੋਂ ਮਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅਤੇ ਮਗਰ ਸੈਕੜਿਆਂ ਗਿਣਤੀ ਵਿੱਚ ਲੰਮਾਂ ਕਾਰਾਂ ਦਾ ਕਾਫ਼ਲਾ ਮੌਜੂਦ ਸੀ । ਸ੍ਰੀ ਦਰਬਾਰ ਸਾਹਿਬ ਤੋਂ ਲੈਕੇ ਅੰਮ੍ਰਿਤਸਰ ਗੋਲਡਨ ਗੇਟ ਤੱਕ ਸਾਰਾ ਰਸਤਾ “ਬੋਲੇ ਸੋ ਨਿਹਾਲ” ਤੇ “ਰਾਜ ਕਰੇਗਾ ਖ਼ਾਲਸਾ” ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ ਅਤੇ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਤੇ ਬਾਪੂ ਤਰਸੇਮ ਸਿੰਘ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਹੀ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ, ਬੇਰੁਜ਼ਗਾਰੀ ਅਤੇ ਪਰਵਾਸ ਦੇ ਹਮਲਿਆਂ ਦਾ ਸ਼ਿਕਾਰ ਬਣ ਰਹੀ ਹੈ। ਇਸ ਹਾਲਾਤ ਵਿੱਚ ਖ਼ਾਲਸਾ ਵਹੀਰ ਦਾ ਮਕਸਦ ਨੌਜਵਾਨਾਂ ਨੂੰ ਗੁਰਬਾਣੀ, ਗੁਰਮਤਿ ਅਤੇ ਖ਼ਾਲਸਾਈ ਜੀਵਨ ਸ਼ੈਲੀ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਰਾਜਨੀਤਿਕ ਚਾਲਾਂ ਜਾਂ ਖਾਲੀ ਵਾਅਦਿਆਂ ਦੀ ਨਹੀਂ, ਸਗੋਂ ਗੁਰੂ ਦੀ ਰਹਿਣੀ-ਬਹਿਣੀ ਅਤੇ ਅਮਲ ਦੀ ਲੋੜ ਹੈ। ਜੇਕਰ ਨੌਜਵਾਨ ਗੁਰੂ ਦੇ ਸਿਧਾਂਤਾਂ ਨੂੰ ਅਪਨਾਉਣਗੇ ਤਾਂ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦਾ ਖ਼ਾਤਮਾ ਆਪਣੇ ਆਪ ਹੋ ਜਾਵੇਗਾ। ਖ਼ਾਲਸਾ ਵਹੀਰ ਦੌਰਾਨ ਪੰਜਾਬ ਦੇ ਪਾਣੀਆਂ ਦੀ ਲੁੱਟ, ਧਾਰਮਿਕ ਅਸਥਾਨਾਂ ਦੀ ਅਜ਼ਾਦੀ, ਕਿਸਾਨੀ ਸੰਕਟ ਅਤੇ ਨੌਜਵਾਨੀ ਦੇ ਭਵਿੱਖ ਵਰਗੇ ਮੁੱਦਿਆਂ ਤੇ ਵੱਡੇ ਟਰਾਲੇ ਅਤੇ ਟਰਾਲੀਆਂ ਤੇ ਹੋਲਿਡਿੰਗਾਂ ਲਗਾ ਕੇ ਪ੍ਰਦਰਸ਼ਨੀ ਕੀਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ ਇਹ ਵਹੀਰ ਕੇਵਲ ਇਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੀ ਆਤਮਕ ਅਤੇ ਸਮਾਜਿਕ ਪੁਨਰਜਾਗਰਤੀ ਦੀ ਸ਼ੁਰੂਆਤ ਹੈ। ਅਖੀਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਖ਼ਾਲਸਾ ਵਹੀਰ ਨਾਲ ਜੁੜ ਕੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਨੌਜਵਾਨੀ ਦੇ ਭਵਿੱਖ ਲਈ ਆਪਣਾ ਯੋਗਦਾਨ ਪਾਉਣ।