“Akhilesh Yadav Questions Probe Agencies Over Punjab Blasts”
“ਪੰਜਾਬ ਧਮਾਕਿਆਂ ‘ਤੇ ਅਖਿਲੇਸ਼ ਯਾਦਵ ਨੇ ਚੁੱਕੇ ਸਵਾਲ”

06 ਮਈ 2026, ਲਖਨਊ – ਸਮਾਜਵਾਦੀ ਪਾਰਟੀ ਦੇ ਮੁਖੀ Akhilesh Yadav ਨੇ ਪੰਜਾਬ ਵਿੱਚ ਹੋਏ ਦੋਹਰੇ ਧਮਾਕਿਆਂ ਮਗਰੋਂ ਜਾਂਚ ਏਜੰਸੀਆਂ ‘ਤੇ ਸਵਾਲ ਖੜ੍ਹੇ ਕੀਤੇ ਹਨ।
ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਸ਼ਾਇਦ ਕਦੇ ਵੀ ਇਹ ਪਤਾ ਨਾ ਲੱਗੇ ਕਿ ਇਹ ਧਮਾਕੇ ਕਿਵੇਂ ਹੋਏ। ਉਨ੍ਹਾਂ ਨੇ ਪੁਲਵਾਮਾ ਅਤੇ ਪਹਿਲਗਾਮ ਵਰਗੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਮਾਮਲਿਆਂ ਬਾਰੇ ਪੂਰੀ ਸੱਚਾਈ ਸਾਹਮਣੇ ਨਹੀਂ ਆ ਸਕੀ ਤਾਂ ਪੰਜਾਬ ਦੇ ਧਮਾਕਿਆਂ ਬਾਰੇ ਵੀ ਸ਼ੱਕ ਬਣਿਆ ਰਹੇਗਾ।
ਉਨ੍ਹਾਂ ਦੇ ਇਸ ਬਿਆਨ ਨਾਲ ਸਿਆਸੀ ਮਾਹੌਲ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰਤੀਕਿਰਿਆਵਾਂ ਆਉਣ ਦੀ ਸੰਭਾਵਨਾ ਹੈ।
ਇਸ ਮਾਮਲੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਪਹਿਲਾਂ ਹੀ ਦਬਾਅ ਹੇਠ ਹਨ।
