Alex Honnold Climbs 508m Skyscraper Without Rope in Taipei

Alex Honnold Climbs 508m Skyscraper

ਬਿਨਾ ਰੱਸੀ ਤੋਂ 508 ਮੀਟਰ ਉੱਚੀ ਇਮਾਰਤ ‘ਤੇ ਚੜ੍ਹਿਆ ਅਮਰੀਕੀ ਨੌਜਵਾਨ ਅਲੈਕਸ ਹੋਨੋਲਡ

2 ਫਰਵਰੀ 2026, ਤਾਇਪੇ – ਵਿਸ਼ਵ ਪ੍ਰਸਿੱਧ ਅਮਰੀਕੀ ਫ੍ਰੀ-ਸੋਲੋ ਕਲਾਈੰਬਰ ਅਲੈਕਸ ਹੋਨੋਲਡ ਨੇ ਤਾਇਪੇ ਦੀ 508 ਮੀਟਰ ਉੱਚੀ ਗਗਨਚੁੰਬੀ ਇਮਾਰਤ ‘ਤੇ ਬਿਨਾਂ ਕਿਸੇ ਰੱਸੀ ਜਾਂ ਸੁਰੱਖਿਆ ਸਾਜ਼ੋ-ਸਾਮਾਨ ਤੋਂ ਚੜ੍ਹਾਈ ਕਰਕੇ ਇੱਕ ਵਾਰ ਫਿਰ ਸਨਸਨੀ ਫੈਲਾ ਦਿੱਤੀ ਹੈ। ਇਹ ਚੜ੍ਹਾਈ ਲਗਭਗ 90 ਮਿੰਟਾਂ ਵਿੱਚ ਪੂਰੀ ਹੋਈ ਅਤੇ ਮੰਜ਼ਿਲ ਸਰ ਕਰਨ ਤੋਂ ਬਾਅਦ ਹੋਨੋਲਡ ਨੇ ਕਿਹਾ, “ਤਾਇਪੇ ਨੂੰ ਦੇਖਣ ਦਾ ਇਹ ਸਭ ਤੋਂ ਵਧੀਆ ਅਤੇ ਅਸਲੀ ਤਰੀਕਾ ਹੈ।”

ਇਹ ਇਮਾਰਤ 2004 ਵਿੱਚ ਬਣੀ ਸੀ ਅਤੇ ਤਾਇਪੇ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਹੈ। ਹੋਨੋਲਡ ਨੇ ਆਪਣੀ ਇਸ ਬਹਾਦਰੀ ਨੂੰ ਆਪਣੇ ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਚੜ੍ਹਾਈ ਦੇ ਦੌਰਾਨ ਦੇ ਵੀਡੀਓ ਅਤੇ ਫੋਟੋਆਂ ਵੀ ਅਪਲੋਡ ਕੀਤੀਆਂ ਹਨ। ਇਹ ਚੜ੍ਹਾਈ ਉਨ੍ਹਾਂ ਦੀ ਪਹਿਲਾਂ ਵਾਲੀ ਯੋਸੇਮਾਈਟ ਦੀ ਏਲ ਕੈਪੀਟਨ ਵਰਗੀਆਂ ਮਸ਼ਹੂਰ ਫ੍ਰੀ-ਸੋਲੋ ਚੜ੍ਹਾਈਆਂ ਤੋਂ ਬਾਅਦ ਇੱਕ ਹੋਰ ਵੱਡੀ ਉਪਲੱਬਧੀ ਹੈ।

ਸਥਾਨਕ ਅਧਿਕਾਰੀਆਂ ਨੇ ਇਸ ਚੜ੍ਹਾਈ ਨੂੰ ਗੈਰ-ਕਾਨੂੰਨੀ ਅਤੇ ਖਤਰਨਾਕ ਦੱਸਿਆ ਹੈ ਪਰ ਹੋਨੋਲਡ ਨੇ ਇਸ ਨੂੰ ਆਪਣੀ ਯੋਗਤਾ ਅਤੇ ਤਿਆਰੀ ਦਾ ਨਤੀਜਾ ਦੱਸਿਆ ਹੈ। ਇਸ ਘਟਨਾ ਨੇ ਵਿਸ਼ਵ ਭਰ ਵਿੱਚ ਫ੍ਰੀ-ਸੋਲੋ ਕਲਾਈੰਬਿੰਗ ਅਤੇ ਐਡਵੈਂਚਰ ਸਪੋਰਟਸ ਨੂੰ ਫਿਰ ਤੋਂ ਸੁਰਖੀਆਂ ਵਿੱਚ ਲਿਆਂਦਾ ਹੈ।