All markets opened after 7 hours, people went shopping
7 ਘੰਟੇ ਬਾਅਦ ਖੁੱਲੇ ਸਾਰੇ ਬਾਜ਼ਾਰ, ਲੋਕਾਂ ਨੇ ਕੀਤੀ ਖ਼ਰੀਦਦਾਰੀ
Chandigarh, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦਾ ਅਸਰ ਦੇਖਣ ਨੂੰ ਮਿਲਿਆ। ਇਲਾਕੇ ਪੂਰਨ ਤੌਰ ‘ਤੇ ਬੰਦ ਰਹੇ ਜੱਥੇਬੰਦੀਆਂ ਵੱਲੋਂ ਸਵੇਰੇ ਹੀ ਸ਼ਹਿਰ ਅੰਦਰ ਅਮਨ-ਸ਼ਾਂਤੀ ਨੂੰ ਲੈ ਕੇ ਮਾਰਚ ਕੱਢਿਆ ਗਿਆ। ਜੱਥੇਬੰਦੀਆਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਅਤੇ 7 ਘੰਟੇ ਸਾਰਾ ਪੰਜਾਬ ਬੰਦ ਰਿਹਾ। ਸ਼ਹਿਰ ਬੰਦ ਹੋਣ ਨਾਲ ਇਸ ਤਰ੍ਹਾਂ ਲੱਗ ਰਿਹਾ ਹੈ ਕੇ ਜਿਵੇਂ ਜ਼ਿੰਦਗੀ ਥੰਮ ਗਈ ਹੋਵੇ। ਜਿਵੇਂ ਹੀ 2 ਵਜੇ ਅਤੇ ਦੁਕਾਨਦਾਰਾਂ ਨੇ 7 ਘੰਟਿਆ ਬਾਅਦ ਆਪਣੀਆਂ-ਆਪਣੀਆਂ ਦੁਕਾਨਾਂ ਖੋਲ੍ਹੀਆਂ ਅਤੇ ਲੋਕਾਂ ਵੱਲੋਂ ਵੀ ਖੂਬ ਖਰੀਦਦਾਰੀ ਕੀਤੀ ਗਈ ਅਤੇ ਬਾਜ਼ਾਰ ‘ਚ ਮਾਹੌਲ ਆਮ ਦਿਨਾਂ ਵਾਂਗ ਹੀ ਬਣ ਗਿਆ ਅਤੇ ਸਾਰੇ ਬਜ਼ਾਰਾਂ ‘ਚ ਭੀੜ ਦੇਖਣ ਨੂੰ ਮਿਲੀ।

