All pilots of Air India and Air India Express will be drug tested
ਏਅਰ ਇੰਡੀਆ ਅਤੇ ਏਅਰ ਇੰਡੀਆ ਐਸਪ੍ਰੈੱਸ ਦੇ ਸਾਰੇ ਪਾਇਲਟਾਂ ਦਾ ਹੋਵੇਗਾ ਡਰੱਗ ਟੈਸਟ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਆਪਣੇ ਸਾਰੇ ਪਾਇਲਟਾਂ ਦਾ ਡਰੱਗ ਸੇਵਨ ਨਾਲ ਸਬੰਧਤ ਟੈਸਟ ਕਰਵਾਉਣਗੀਆਂ। ਸੂਤਰਾਂ ਨੇ ਦੱਸਿਆ ਕਿ ਇਹ ਕਦਮ ਪਿਛਲੇ ਹਫ਼ਤੇ ਫੁਕੇਟ-ਦਿੱਲੀ ਫਲਾਈਟ ਦੇ ਮੁੱਖ ਪਾਇਲਟ ਦੇ ਡੋਪ ਟੈਸਟ ‘ਚ ਉਸ ਦੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਪੁਸ਼ਟੀ ਹੋਣ ਤੋਂ ਬਾਅਦ ਚੁੱਕਿਆ ਗਿਆ। ਟਾਟਾ ਸਮੂਹ ਦੀ ਮਾਲਕੀ ਵਾਲੀਆਂ ਦੋਵੇਂ ਹਵਾਬਾਜ਼ੀ ਕੰਪਨੀਆਂ ‘ਚ ਕੁੱਲ 5,000 ਤੋਂ ਜਿਆਦਾ ਪਾਇਲਟ ਹਨ। ਪਾਇਲਟਾਂ ਨੂੰ ਭੇਜੇ ਗਏ ਇਕ ਅੰਦਰੂਨੀ ਸੰਦੇਸ਼ ‘ਚ ਦੋਵਾਂ ਹਵਾਬਾਜ਼ੀ ਕੰਪਨੀਆਂ ਨੇ ਦੱਸਿਆ ਕਿ ਮੌਜੂਦਾ ਨਿਯਮਾਂ ਤਹਿਤ ਪਾਬੰਦੀਸ਼ੁਦਾ ਕਿਸੇ ਵੀ ਪਦਾਰਥ ਜਾਂ ਦਵਾਈ ਦੇ ਸੇਵਨ ਦੀ ਪੂਰੀ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਜਾਂਚ ਲਾਜ਼ਮੀ ਹੈ ਅਤੇ ਵੀਰਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਂਚ ਗੁਰੂਗ੍ਰਾਮ ਅਕੈਡਮੀ ‘ਚ ਸਿਖਲਾਈ ਦੇ ਨਾਲ- ਨਾਲ, ਉਡਾਣ ਤੋਂ ਬਾਅਦ ‘ਫਲਾਈਟ ਬ੍ਰੀਫਿਗ’ ਕੇਂਦਰਾਂ, ਹਵਾਬਾਜ਼ੀ ਕੰਪਨੀਆਂ ਦੇ ਦਫ਼ਤਰਾਂ ਜਾਂ ਸਬੰਧਤ ਬੇਸ ਵੱਲੋਂ ਮੁਹੱਈਆ ਕਰਵਾਏ ਗਏ ਸਥਾਨਾਂ ‘ਤੇ ਕੀਤੀ ਜਾਵੇਗੀ। ਯਾਤਰੀਆਂ, ਹਿੱਤਧਾਰਕਾਂ ਅਤੇ ਆਮ ਲੋਕਾਂ ਨੂੰ ਭਰੋਸਾ ਦਿਵਾਉਣ ਦੇ ਨਾਲ-ਨਾਲ ਸੁਰੱਖਿਆ ਦੇ ਉੱਚੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਇਹ ਪਹਿਲ ਸਾਵਧਾਨੀ ਵਜੋਂ ਕੀਤੀ ਜਾ ਰਹੀ ਹੈ। 4 ਅਗਸਤ ਨੂੰ ਫੁਕੇਟ-ਦਿੱਲੀ ਫਲਾਈਟ ਨੰਬਰ ਏ. ਆਈ. 2379 ਵਾਯੂਮੰਡਲੀ ਅਸਥਿਰਤਾ (ਟਰਬੂਲੈਂਸ) ਦੇ ਕਾਰਨ ਏਅਰਬੱਸ ਏ320 ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ। ਇਸ’ ਘਟਨਾ ‘ਚ ਘੱਟੋ-ਘੱਟ 24 ਲੋਕ ਜ਼ਖਮੀ ਹੋ ਗਏ ਸਨ। ਜਹਾਜ਼ ‘ਚ 137 ਯਾਤਰੀਆਂ ਅਤੇ ਚਾਲਕ ਦਲ ਦੇ 8 ਮੈਂਬਰਾਂ ਸਮੇਤ ਕੁੱਲ 145 ਲੋਕ ਸਵਾਰ ਸਨ। ਸੂਤਰਾਂ ਨੇ ਦੱਸਿਆ ਕਿ ਉਡਾਣ ਦੇ ਮੁੱਖ ਪਾਇਲਟ ਦੇ ਡੋਪ ਟੈਸਟ ‘ਚ ਡਰੱਗਜ਼ ਦੇ ਸੇਵਨ ਦਾ ਪਤਾ ਲੱਗਾ ਹੈ| ਪਾਇਲਟ ਦੀ ਜਾਂਚ ‘ਚ ਗਾਂਜਾ ਦੇ ਸੇਵਨ ਦੀ ਪੁਸ਼ਟੀ ਹੋਈ ਹੈ। ਪਾਇਲਟਾਂ ਲਈ ਅਲਕੋਹਲ ਨੂੰ ਲੈ ਕੇ ਡੀ. ਜੀ. ਸੀ. ਏ. ਦੇ ਨਿਯਮ ਬੇਹੱਦ ਸਖ਼ਤ ਹਨ। ਏਅਰਕ੍ਰਾਫਟ ठुलत्त, 1937 से तिजभ 24 से ਤਹਿਤ, ਕਿਸੇ ਵੀ ਪਾਇਲਟ ਜਾਂ ਕਰੂ ਮੈਂਬਰ ਨੂੰ ਉਡਾਣ ਤੋਂ 12 ਘੰਟੇ ਪਹਿਲਾਂ ਤੱਕ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਜਾਂ ਅਲਕੋਹਲ ਦਾ ਸੇਵਨ ਕਰਨ ਦੀ ਮਨਾਹੀ ਹੈ। ਉਡਾਣ ਦੌਰਾਨ ਵੀ ਇਸ ਦੇ ਸੇਵਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

