Amritsar: Accident involving 5 people eating a meal in the generator room; elderly man dies, 4 in serious condition
ਅੰਮ੍ਰਿਤਸਰ: ਜਨਰੇਟਰ ਵਾਲੇ ਕਮਰੇ ‘ਚ ਰੋਟੀ ਖਾ ਰਹੇ 5 ਲੋਕਾਂ ਨਾਲ ਵਾਪਰਿਆ ਹਾਦਸਾ, ਬਜ਼ੁਰਗ ਦੀ ਮੌਤ, 4 ਗੰਭੀਰ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ‘ਚ ਮਹਾਨ ਸਿੰਘ ਗੇਟ ਇਲਾਕੇ ‘ਚ ਬੰਦ ਕਮਰੇ ‘ਚ ਜਨਰੇਟਰ ਚਲਾਉਣ ਕਾਰਨ 5 ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ 55 ਸਾਲਾ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਅਤੇ 4 ਹੋਰਨਾਂ ਦਾ ਇਲਾਜ ਜਾਰੀ ਹੈ। ਹਸਪਤਾਲ ‘ਚ ਦਾਖਲ ਲੋਕਾਂ ਦੀ ਪਛਾਣ ਹੀਰਾ ਲਾਲ, ਸੁਖਦੇਵ, ਆਸ਼ੀਸ਼ ਦੀਪ ਅਤੇ ਜਗਜੀਤ ਵਜੋਂ ਹੋਈ ਹੈ। ਪੁਲਸ ਅਨੁਸਾਰ, ਇਹ ਘਟਨਾ ਸੋਮਵਾਰ ਸ਼ਾਮ ਇੱਕ ਲਾਟਰੀ ਦੀ ਦੁਕਾਨ ਦੀ ਤੀਜੀ ਮੰਜ਼ਿਲ ‘ਤੇ ਬਣੇ ਬੰਦ ਕਮਰੇ ਵਿੱਚ ਵਾਪਰੀ। ਕਮਰੇ ‘ਚ ਜਨਰੇਟਰ ਰੱਖਿਆ ਹੋਇਆ ਸੀ ਅਤੇ ਉੱਥੇ ਪੰਜ ਲੋਕ ਖਾਣਾ ਖਾ ਰਹੇ ਸਨ। ਇਸੇ ਦੌਰਾਨ ਜਨਰੇਟਰ ‘ਚੋਂ ਨਿਕਲੇ ਧੂੰਏਂ ਜਾਂ ਗੈਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਸਾਰੇ ਬੇਹੋਸ਼ ਹੋ ਗਏ। ਸੂਚਨਾ ਮਿਲਣ ‘ਤੇ ਬੀ-ਡਵੀਜ਼ਨ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਸਾਰਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਏ.ਐਸ.ਆਈ. ਸ਼ਰਨਜੀਤ ਸਿੰਘ ਮੁਤਾਬਕ, ਪੁਲਸ ਇਹ ਪਤਾ ਲਗਾ ਰਹੀ ਹੈ ਕਿ ਜਨਰੇਟਰ ‘ਚੋਂ ਕਿਸ ਤਰ੍ਹਾਂ ਦੀ ਗੈਸ ਨਿਕਲੀ ਅਤੇ ਹਾਦਸਾ ਕਿਹੜੇ ਹਾਲਾਤਾਂ ‘ਚ ਹੋਇਆ।

