Baltej Pannu Questions Sukhbir Badal Over Blue-Yellow Bus Colours
ਬੱਸਾਂ ਦੇ ਨੀਲੇ-ਪੀਲੇ ਰੰਗ ‘ਤੇ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ

04 ਮਾਰਚ 2026, ਚੰਡੀਗੜ੍ਹ – ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟੈਗ ਕਰਕੇ ਤਿੱਖਾ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਨੀਲੇ-ਪੀਲੇ ਰੰਗ ਨੂੰ ਲੈ ਕੇ ਅੱਜ ਅਕਾਲੀ ਆਗੂ ਆਪ ਸਰਕਾਰ ‘ਤੇ ਹਮਲਾ ਕਰ ਰਹੇ ਹਨ, ਉਹੀ ਰੰਗ 2016 ਵਿੱਚ ਅਕਾਲੀ ਸਰਕਾਰ ਵੇਲੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਤੇ ਲੱਗਿਆ ਹੋਇਆ ਸੀ।
ਬਲਤੇਜ ਨੇ ਲਿਖਿਆ ਕਿ ਉਸ ਸਮੇਂ ਦੀਆਂ ਬੱਸਾਂ ਦਾ ਰੰਗ ਵੀ ਇਹੀ ਸੀ ਅਤੇ ਪਾਣੀ ਵਾਲੇ ਘੜ੍ਹਕੇ ਵੀ ਇਸੇ ਰੰਗ ਦੇ ਸਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਸਾਰਾ ਕੁਝ ਭੁੱਲ ਜਾਂਦੇ ਹਨ ਜਿਵੇਂ ਬੇਅਦਬੀਆਂ ਵਾਲੇ ਮਾਮਲੇ ਭੁੱਲ ਜਾਂਦੇ ਹਨ। ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਭੁੱਲਣ ਦੀ ਦਵਾਈ ਲੈ ਲਓ, ਸ਼ਾਇਦ 2007 ਤੋਂ 2017 ਤੱਕ ਦਾ ਸਮਾਂ ਯਾਦ ਆ ਜਾਵੇ।
ਇਹ ਪੋਸਟ ਪੰਜਾਬ ਵਿੱਚ ਚੱਲ ਰਹੀ ਰਾਜਨੀਤਕ ਬਹਿਸ ਨੂੰ ਹੋਰ ਤਿੱਖਾ ਕਰ ਰਹੀ ਹੈ ਜਿੱਥੇ ਆਪ ਅਤੇ ਅਕਾਲੀ ਦਲ ਵਿਚਕਾਰ ਬੱਸਾਂ ਦੇ ਰੰਗ ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਹੈ। ਬਲਤੇਜ ਪੰਨੂ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
