Ban on turbans and burqas in schools! Quebec administration makes announcement
ਸਕੂਲਾਂ ‘ਚ ਦਸਤਾਰ ਤੇ ਬੁਰਕੇ ‘ਤੇ ਬੈਨ ! ਕਿਊਬੈਕ ਪ੍ਰਸ਼ਾਸਨ ਨੇ ਕੀਤਾ ਐਲਾਨ
Cubac, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਿਊਬੈਕ ਸੂਬੇ ਦੀ ਨਵੀਂ ਚੁਣੀ ਗਈ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਦੇ ਦਸਤਾਰ, ਬੁਰਕਾ ਅਤੇ ਹੋਰ ਸਾਰੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਸਭ ਤੋਂ ਵੱਡਾ ਅਸਰ ਸਿੱਖ, ਮੁਸਲਿਮ ਅਤੇ ਯਹੂਦੀ ਭਾਈਚਾਰੇ ਦੇ ਮਾਸੂਮ ਬੱਚਿਆਂ ‘ਤੇ ਪਵੇਗਾ।ਅਕਤੂਬਰ 2026 ਦੀਆਂ ਸੂਬਾਈ ਚੋਣਾਂ ‘ਚ ਜਿੱਤ ਦਰਜ ਕਰ ਕੇ ਸੱਤਾ ‘ਚ ਆਈ ਵੱਖਵਾਦੀ ਪਾਰਟੀ ‘ਪਾਰਟੀ ਕਿਊਬੇਕੁਆ’ ਨੇ ਆਪਣੇ ਮੈਨੀਫੈਸਟੋ ‘ਚ ਸਕੂਲੀ ਬੱਚਿਆਂ ‘ਤੇ ਧਾਰਮਿਕ ਪਹਿਰਾਵੇ ਦੀ ਪਾਬੰਦੀ ਦਾ ਵਾਅਦਾ ਕੀਤਾ ਸੀ। ਸੂਬੇ ਦੇ ਨਵੇਂ ਸਿੱਖਿਆ ਮੰਤਰੀ ਜੋਏਲ ਅਰਸੇਨਿਊ ਨੇ ਕਿਹਾ, “ਅਸੀਂ ਇਸੇ ਮੁੱਦੇ ‘ਤੇ ਚੁਣੇ ਗਏ ਹਾਂ ਅਤੇ ਅਸੀਂ ਇਸੇ ਅਧਾਰ ‘ਤੇ ਕੰਮ ਕਰਾਂਗੇ।” ਉੱਥੇ ਹੀ ਕਿਊਬੈਕ ਦੇ ਨਵੇਂ ਪ੍ਰੀਮੀਅਰ ਪਾਲ ਸੈਂਟ-ਪੀਅਰੇ ਪਲਾਮੋਂਡਨ ਨੇ ਨਵੇਂ ਨਿਯਮਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਜਦੋਂ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਜ਼ਿਆਦਾਤਰ ਲੋਕ ਇਹ ਸਮਝਦੇ ਹਨ ਕਿ ਸਕੂਲਾਂ ‘ਚ ਧਾਰਮਿਕ ਚਿੰਨ੍ਹ ਹਟਾਏ ਜਾ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪਿਛਲੀ CAQ ਸਰਕਾਰ ਨੇ ਵੀ ਅਧਿਆਪਕਾਂ, ਪ੍ਰਿੰਸੀਪਲਾਂ, ਪੁਲਸ ਅਧਿਕਾਰੀਆਂ ਅਤੇ ਜੱਜਾਂ ਸਣੇ ਜਨਤਕ ਅਹੁਦਿਆਂ ‘ਤੇ ਤਾਇਨਾਤ ਸਾਰੇ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ, ਜਿਵੇਂ ਕਿ ਦਸਤਾਰ ਜਾਂ ਹਿਜਾਬ ਆਦਿ ਪਹਿਨਣ ‘ਤੇ ਰੋਕ ਲਗਾਈ ਸੀ, ਜੋ ਮਾਮਲਾ ਕੈਨੇਡਾ ਦੀ ਸੁਪਰੀਮ ਕੋਰਟ ‘ਚ ਫਿਲਹਾਲ ਵਿਚਾਰ ਅਧੀਨ ਹੈ। ਇਸ ਕਾਨੂੰਨ ਦਾ ਵਿਸਥਾਰ ਕਰ ਕੇ ਜਨਤਕ ਯੂਨੀਵਰਸਿਟੀਆਂ, ਸਰਕਾਰੀ ਏਡਿਡ ਪ੍ਰਾਈਵੇਟ ਅਦਾਰਿਆਂ, ਡੇ-ਕੇਅਰ ਸੈਂਟਰਾਂ ਅਤੇ ਖੁੱਲ੍ਹੀਆਂ ਸੜਕਾਂ ਤੇ ਪਾਰਕਾਂ ‘ਚ ਸਮੂਹਿਕ ਧਾਰਮਿਕ ਪ੍ਰੋਗਰਾਮਾਂ ‘ਤੇ ਰੋਕ ਲਗਾਈ ਗਈ ਸੀ, ਜਦਕਿ ਨਵੇਂ ਫ਼ੈਸਲੇ ਤਹਿਤ ਹੁਣ ਇਹ ਪਾਬੰਦੀਆਂ ਸਿੱਧੀਆਂ ਪ੍ਰਾਇਮਰੀ ਸਕੂਲਾਂ ਦੇ ਛੋਟੇ ਬੱਚਿਆਂ ‘ਤੇ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨਿਯਮਾਂ ਦੇ ਸਮਰਥਨ ਦੇ ਨਾਲ-ਨਾਲ ਇਨ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹੈ ਹੈ। ‘ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ’ (CCLA) ਦੀ ਡਾਇਰੈਕਟਰ ਅਨਾਇਸ ਬੁਸੀਏਰੇਸ ਮੈਕਨਿਕੋਲ ਨੇ ਇਸ ਕਦਮ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇੱਕ ਅਜਿਹੀ ਸਮੱਸਿਆ ਦਾ ਹੱਲ ਲੱਭਣ ਦਾ ਦਿਖਾਵਾ ਕਰ ਰਹੀ ਹੈ ਜੋ ਅਸਲ ‘ਚ ਸਮੱਸਿਆ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਹੁਣ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਸਕੂਲਾਂ ਵਿੱਚ ਭੇਵਭਾਵ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ।

Ban on turbans and burqas in schools! Quebec administration makes announcement
