“Demolishing Martyrs’ Memorials & Building Non-Martyrs’ Ones Exposes Batala Administration’s Anti-Sikh Face
“ਸ਼ਹੀਦਾਂ ਦੀਆਂ ਯਾਦਗਾਰਾਂ ਢਾਉਣ ਤੇ ਗੈਰ-ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣਾ ਬਟਾਲਾ ਪ੍ਰਸ਼ਾਸਨ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕਰਦਾ ਹੈ

18 ਅਪ੍ਰੈਲ 2026 ਬਟਾਲਾ –ਇੰਟਰਨੈਸ਼ਨ ਪੰਥਕ ਦਲ ਇੰਗਲੈਡ ਦੇ ਮੁੱਖ ਬੁਲਾਰੇ ਤੇ ਜਰਨਲ ਸਕੱਤਰ ਭਾਈ ਕਪਤਾਨ ਸਿੰਘ ਯੂਕੇ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਬਟਾਲਾ ਪ੍ਰਸ਼ਾਸਨ ਨੂੰ ਸਖਤ ਤਾੜਨਾ ਕਰਦਿਆ ਹੋਇਆ ਕਿਹਾ ਹੈ , ਕਿ ਬਟਾਲਾ ਪ੍ਰਸ਼ਾਸਨ ਬਟਾਲਾ ਵਿੱਚ ਜਲੰਧਰ ਰੋਡ ਦੇ ਬਣੀ ਸ਼ਹੀਦ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਿਰਾਸਤੀ ਪਾਰਕ ਵਿੱਚ ਬਣਾਈ ਜਾ ਰਹੀ ਮੁਹੱਲਾ ਕਲੀਨਿਕ ਦਾ ਕੰਮ ਤਰੁੰਤ ਰੋਕ ਦੇਵੇ ਤੇ ਧਾਰਮਿਕ ਪਾਰਕ ਨਾਲ ਛੇੜਛਾੜ ਕਰਨਾ ਬੰਦ ਕਰ ਦੇਵੇ । ਭਾਈ ਕਪਤਾਨ ਸਿੰਘ ਨੇ ਕਿਹਾ ਪੰਜਾਬ ਸਰਕਾਰ ਤੇ ਬਟਾਲਾ ਪ੍ਰਸ਼ਾਸਨ ਵੱਲੋ ਖਿਤੇ ਲਈ ਕੁਰਬਾਨੀਆਂ ਕਰਨ ਵਾਲੇ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦਗਾਰਾਂ ਨੂੰ ਮਿਟਾਉਣ ਤੇ ਜਿਨ੍ਹਾਂ ਦੀ ਇਸ ਦੇਸ਼ ਤੇ ਖਿਤੇ ਲਈ ਕੋਈ ਕੁਰਬਾਨੀ ਨਹੀ ਸੀ ਉਨ੍ਹਾਂ ਦੀਆਂ ਯਾਦਗਾਰਾਂ ਬਣਾਉਣ ਦੀ ਸੋਚ ਸਿੱਖ ਧਰਮ ਤੇ ਦੇਸ਼ ਦੇ ਸੱਭਿਆਚਾਰ ਵਿਰੋਧੀ ਸੋਚ ਨੂੰ ਉਜਾਗਰ ਕਰ ਰਹੀ ਹੈ , ਜੋ ਨਾ ਬਰਦਾਸਿਤ ਕਰਨ ਯੋਗ ਹੈ । ਉਨ੍ਹਾਂ ਕਿਹਾ ਕਿ ਕੌਮ ਦੇ ਮਹਾਨ ਸ਼ਹੀਦਾ ਦੀ ਯਾਦਗਰ ਨਾਲ ਇਸ ਛੇੜਛਾੜ ਨੇ ਪੂਰੀ ਸਿੱਖ ਕੌਮ ਦੇ ਹਿਰਦੇ ਵਲੂਧਰ ਕੇ ਰੱਖ ਦਿੱਤੇ ਹਨ । ਭਾਈ ਕਪਤਾਨ ਸਿੰਘ ਨੇ ਐੈਸਐਸਪੀ ਬਟਾਲਾ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਤਰੁੰਤ ਇਸ ਮਾਮਲੇ ਵਿੱਚ ਦਖਲ ਦੇਣ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲੇ ਸਬੰਧਿਤ ਪ੍ਰਸ਼ਾਸਨ ਅਧਿਕਾਰੀਆਂ ਵਿਰੁੱਧ ਤੇ ਜੁੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਸ਼ਹੀਦਾ ਦੀ ਪਾਰਕ ਦੀ ਦਿੱਖ ਬਦਲਣ ਵਾਲੀ ਇਸ ਉਸਾਰੀ ਤੇ ਰੋਕ ਲਗਾਉਣ । ਭਾਈ ਕਪਤਾਨ ਸਿੰਘ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਤੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਤਰੁੰਤ ਕਾਰਵਾਈ ਨਹੀ ਕਰਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋ ਇੱਕ ਵੱਡੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਸ਼ਹੀਦਾਂ ਦੀ ਯਾਦਗਾਰੀ ਦੀ ਸੋਚੀ ਸਮਝੀ ਸਾਜਿਸ ਤਹਿਤ ਦਿਖ ਬਦਲਣ ਵਾਲੀ ਉਸਾਰੀ ਨੂੰ ਅੰਜ਼ਾਮ ਦੇਣ ਵਾਲੇ ਪ੍ਰਸ਼ਾਸਨ ਦੇ ਅਧਿਕਾਰੀਆ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਬਟਾਲਾ ਵਿਧਾਇਕ ਦੇ ਵਿਰੁੱਧ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾ ਵੱਲੋ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੇ ਜੁੰਮੇਵਾਰ ਇਹ ਵਿਅਕਤੀ ਅਤੇ ਬਟਾਲਾ ਪ੍ਰਸ਼ਾਸਨ ਹੋਵੇਗਾ ।
