“Demand for Dope Test After Allegations Against CM Mann”
“ਸੀਐਮ ਮਾਨ ‘ਤੇ ਦੋਸ਼ਾਂ ਮਗਰੋਂ ਡੋਪ ਟੈਸਟ ਦੀ ਮੰਗ, ਮਾਮਲਾ ਭਖਿਆ”

1 ਮਈ 2026, ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸ਼ਰਾਬ ਪੀ ਕੇ ਸਦਨ ਵਿਚ ਆਉਣ ਦਾ ਲਗਾਇਆ ਗਿਆ ਇਲਜ਼ਾਮ ਹੁਣ ਵੱਡਾ ਵਿਵਾਦ ਬਣ ਗਿਆ ਹੈ।
ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸਪੀਕਰ ਨੂੰ ਲਿਖਤੀ ਪੱਤਰ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਵਿਧਾਇਕਾਂ ਦਾ ਡੋਪ ਟੈਸਟ (ਐਲਕੋਹਲ ਟੈਸਟ) ਕਰਵਾਉਣ ਦੀ ਮੰਗ ਕੀਤੀ ਹੈ।
ਪੱਤਰ ਵਿਚ ਬਾਜਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਵਿਚ ਆਏ ਹਨ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਇਲਜ਼ਾਮ ਦੀ ਸਚਾਈ ਜਾਣਨ ਲਈ ਸਾਰੀਆਂ ਧਿਰਾਂ ਦਾ ਟੈਸਟ ਕਰਵਾਇਆ ਜਾਵੇ।
ਇਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਵਿਚ ਇਲਜ਼ਾਮ ਲਗਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਪੀ ਕੇ ਸਦਨ ਵਿਚ ਆਏ ਹਨ। ਇਸ ਇਲਜ਼ਾਮ ਤੋਂ ਬਾਅਦ ਸਦਨ ਵਿਚ ਭਾਰੀ ਹੰਗਾਮਾ ਹੋਇਆ ਸੀ ਅਤੇ ਮੁੱਖ ਮੰਤਰੀ ਚੁੱਪਚਾਪ ਸਦਨ ਤੋਂ ਬਾਹਰ ਨਿਕਲ ਗਏ ਸਨ।
ਇਸ ਮਾਮਲੇ ਨੇ ਪੰਜਾਬੀ ਰਾਜਨੀਤੀ ਵਿਚ ਨਵੀਂ ਗਰਮਾਗਰਮੀ ਪੈਦਾ ਕਰ ਦਿੱਤੀ ਹੈ।
