ਆਮ ਆਦਮੀ ਪਾਰਟੀ ਨੂੰ ਹਲਕਾ ਬਾਬਾ ਬਕਾਲਾ ਤੋਂ ਵੱਡਾ ਝਟਕਾ, ਵਿਧਾਇਕ ਟੌਂਗ ਦੇ ਖ਼ਾਸਮਖਾਸ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ

ਅੰਮ੍ਰਿਤਸਰ 23 ਜਨਵਰੀ 2026- ਹਲਕਾ ਬਾਬਾ ਬਕਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਖ਼ਾਸਮਖਾਸ ਅਤੇ ਪ੍ਰਮੁੱਖ ਆਗੂ ਭਾਈ ਅਮਰਜੀਤ ਸਿੰਘ ਕਾਲੇਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ, ਝੂਠੇ ਵਾਅਦਿਆਂ ਅਤੇ ਪੰਜਾਬ ‘ਤੇ ਪੰਥ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਮੁੱਖ ਦਫ਼ਤਰ ਵਿਖੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਪਿਤਾ ਬਾਪੂ ਤਰਸੇਮ ਸਿੰਘ ਜੀ ਅਤੇ ਬਾਬਾ ਬਕਾਲਾ ਤੋਂ ਹਲਕਾ ਇੰਚਾਰਜ ਭਾਈ ਸਰਬਜੀਤ ਸਿੰਘ ਖ਼ਾਨਪੁਰ ਦੀ ਅਗਵਾਈ ਵਿੱਚ ਭਾਈ ਸਰਬਜੀਤ ਸਿੰਘ ਖ਼ਡੂਰ ਸਾਹਿਬ, ਬਾਪੂ ਜਗੀਰ ਸਿੰਘ ਜੀ ਸੰਗਰਕੋਟ ਅਤੇ ਭਾਈ ਰਜਿੰਦਰ ਸਿੰਘ ਜੀ ਹੀਰਾ ਖ਼ਡੂਰ ਸਾਹਿਬ ਦੀ ਪ੍ਰੇਰਨਾਂ ਸਦਕਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਗਏ। ਇਸ ਸਮੇਂ ਅਕਾਲੀ ਦਲ ਦਲ ਵਾਰਿਸ ਪੰਜਾਬ ਦੇ ਮੁੱਖ ਆਗੂਆਂ ਵਿੱਚੋਂ ਚਾਚਾ ਪ੍ਰਗਟ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਨਵਤੇਜ ਸਿੰਘ ਛੱਜਲਵੱਡੀ, ਭਾਈ ਪਵਿੱਤਰਜੀਤ ਸਿੰਘ, ਭਾਈ ਬਲਦੇਵ ਸਿੰਘ ਜੱਲੂਪੁਰ, ਭਾਈ ਜੋਧਬੀਰ ਸਿੰਘ ਜੱਲੂਪੁਰ, ਜਗਦੀਪ ਸਿੰਘ ਨਾਗੋਕੇ, ਭਾਈ ਦਲਜੀਤ ਸਿੰਘ ਮਿਆਦੀਆਂ, ਜਰਮਨਜੀਤ ਸਿੰਘ ਸਰਾਂ, ਗੁਰਜੀਤ ਸਿੰਘ ਭਲੋਜਲਾ, ਸੂਬੇਦਾਰ ਬਲਕਾਰ ਸਿੰਘ, ਪਲਵਿੰਦਰ ਸਿੰਘ ਸੱਕਿਆਂਵਾਲੀ, ਕੈਪਟਨ ਗੁਰਮੁੱਖ ਸਿੰਘ ਸੁਧਾਰ, ਸੁਖਵੰਤ ਸਿੰਘ ਜਲਾਲਾਬਾਦ, ਭਾਈ ਸਤਨਾਮ ਸਿੰਘ ਮੀਆਂਵਿੰਡ, ਭਾਈ ਸਤਨਾਮ ਸਿੰਘ ਜੱਲੂਪੁਰ, ਭਾਈ ਦਯਾ ਸਿੰਘ ਜੀ, ਭਾਈ ਗੁਰਦਰਸ਼ਨ ਸਿੰਘ, ਮਹਿੰਦਰਪਾਲ ਸਿੰਘ ਤੁੰਗ ਅਤੇ ਬਾਬਾ ਹਰਜੀਤ ਸਿੰਘ ਅਲੋਵਾਲ ਮੌਜੂਦ ਸਨ। ਇਸ ਮੌਕੇ ਭਾਈ ਅਮਰਜੀਤ ਸਿੰਘ ਕਾਲੇਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਸਿਰਫ਼ ਝੂਠੇ ਸੁਪਨੇ ਵਿਖਾਏ ਹਨ ਅਤੇ ਪੰਥ ਅਤੇ ਪੰਜਾਬ ਪ੍ਰਤੀ ਬਣਦੇ ਸਾਰੇ ਫ਼ਰਜਾਂ ਨੂੰ ਦਰਕਿਨਾਰ ਕੀਤਾ ਹੈ, ਜਦਕਿ ਜ਼ਮੀਨੀ ਹਕੀਕਤ ਵਿੱਚ ਲੋਕ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ ਅਤੇ ਬੇਇਨਸਾਫ਼ੀ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਹੀ ਹੁਣ ਇਕ ਐਸੀ ਖੇਤਰੀ ਧਿਰ ਹੈ ਜੋ ਪੰਥਕ ਅਸੂਲਾਂ, ਪੰਜਾਬ ਦੇ ਹੱਕਾਂ ਅਤੇ ਸਰਬੱਤ ਦੇ ਭਲੇ ਲਈ ਡੱਟ ਕੇ ਲੜਾਈ ਲੜ ਰਹੀ ਹੈ। ਬਾਪੂ ਤਰਸੇਮ ਸਿੰਘ ਜੀ ਨੇ ਨਵੇਂ ਸ਼ਾਮਿਲ ਹੋਏ ਸਾਰੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ਼ਾਮੂਲੀਅਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਦੀ ਜਨਤਾ ਹੁਣ ਝੂਠੀ ਰਾਜਨੀਤੀ ਤੋਂ ਉਕਤਾ ਚੁੱਕੀ ਹੈ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਨਕਲਾਬੀ ਵਿਚਾਰਾਂ ਨਾਲ ਜੁੜ ਰਹੀ ਹੈ। ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਵਰਕਰਾਂ ਵਿੱਚ ਮੁੱਖ ਤੌਰ ਤੇ ਸ੍ਰ ਹਰਦੇਵ ਸਿੰਘ ਕਾਲੇਕੇ, ਹਰਦੀਪ ਸਿੰਘ ਖਾਲਸਾ, ਸਤਨਾਮ ਸਿੰਘ, ਗੁਰਪਾਲ ਸਿੰਘ, ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ ਧਾਮੀ, ਅਕਾਸ਼ਦੀਪ ਸਿੰਘ, ਡਾ ਸੁਖਦੇਵ ਸਿੰਘ ਸੋਨੂੰ, ਭਗਵਾਨ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ ਪੱਡੇ, ਨਵਦੀਪ ਸਿੰਘ, ਤੇਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਅੰਮ੍ਰਿਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਵਰਕਰ ਸ਼ਾਮਿਲ ਸਨ।

