“Court Declares Majithia’s Lawyer Bikramjit Bath Innocent”
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨਿਰਦੋਸ਼ ਕਰਾਰ

10 ਜੂਨ 2026, ਅੰਮ੍ਰਿਤਸਰ – ਅੰਮ੍ਰਿਤਸਰ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਬਿਕਰਮਜੀਤ ਬਾਠ ਨੂੰ ਨਿਰਦੋਸ਼ ਐਲਾਨ ਕਰ ਦਿੱਤਾ ਹੈ।
ਅਦਾਲਤ ਨੇ FIR ਨੰਬਰ 91 ਤੋਂ ਬਿਕਰਮਜੀਤ ਬਾਠ ਦਾ ਨਾਮ ਹਟਾ ਦਿੱਤਾ ਹੈ। ਇਸ ਮਾਮਲੇ ਵਿਚ ਪੁਲਿਸ ਦੀ 5 ਮੈਂਬਰੀ ਸਿੱਟ ਟੀਮ ਨੇ ਬਿਆਨ ਦਰਜ ਕੀਤੇ ਸਨ। ਬਿਕਰਮਜੀਤ ਬਾਠ ਬਤੌਰ ਵਕੀਲ ਮਜੀਠੀਆ ਦੀ ਜ਼ਮਾਨਤ ਲਈ ਮਜੀਠਾ ਥਾਣੇ ਗਏ ਸਨ।
ਅਦਾਲਤ ਵੱਲੋਂ ਇਸ ਫੈਸਲੇ ਤੋਂ ਬਾਅਦ ਭਲਕੇ 11 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਹੋਵੇਗੀ। ਇਸ ਫੈਸਲੇ ਨਾਲ ਮਜੀਠੀਆ ਨਾਲ ਜੁੜੇ ਕਾਨੂੰਨੀ ਮਾਮਲਿਆਂ ਵਿਚ ਨਵੀਂ ਗਤੀਵਿਧੀ ਸ਼ੁਰੂ ਹੋ ਗਈ ਹੈ।
