ਆਸਟਰੇਲੀਆ ਦੇ ਬੌਂਡੀ ਬੀਚ ‘ਤੇ ਹਨੂਕਾ ਜਸ਼ਨ ਦੌਰਾਨ ਅੱਤਵਾਦੀ ਹਮਲਾ: 11 ਲੋਕ ਮਾਰੇ ਗਏ, 29 ਜ਼ਖ਼ਮੀ – ਪੀਐੱਮ ਮੋਦੀ ਨੇ ਸਖ਼ਤ ਨਿੰਦਾ ਕੀਤੀ

14 ਦਸੰਬਰ 2025, ਸਿਡਨੀ – ਆਸਟਰੇਲੀਆ ਦੇ ਸਿਡਨੀ ਵਿੱਚ ਮਸ਼ਹੂਰ ਬੌਂਡੀ ਬੀਚ ‘ਤੇ ਹਨੂਕਾ ਜਸ਼ਨ ਮਨਾ ਰਹੇ ਯਹੂਦੀ ਭਾਈਚਾਰੇ ‘ਤੇ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੋ ਹਮਲਾਵਰਾਂ ਨੇ ਭੀੜ ‘ਤੇ ਗੋਲੀਆਂ ਚਲਾ ਕੇ 11 ਲੋਕ ਮਾਰ ਦਿੱਤੇ ਤੇ 29 ਜ਼ਖ਼ਮੀ ਕਰ ਦਿੱਤੇ। ਹਮਲਾਵਰਾਂ ਵਿੱਚੋਂ ਇੱਕ ਮਾਰਿਆ ਗਿਆ ਤੇ ਦੂਜਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਹੈ। ਆਸਟਰੇਲੀਆਈ ਪੀਐੱਮ ਐਂਥਨੀ ਅਲਬਾਨੀਜ਼ ਨੇ ਇਸ ਨੂੰ ਯਹੂਦੀ ਭਾਈਚਾਰੇ ‘ਤੇ ਨਿਸ਼ਾਨਾ ਬਣਾ ਕੇ ਕੀਤਾ ਅੱਤਵਾਦੀ ਹਮਲਾ ਕਰਾਰ ਦਿੱਤਾ।
ਭਾਰਤੀ ਪੀਐੱਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ: “ਮੈਂ ਆਸਟ੍ਰੇਲੀਆ ਦੀ ਬੀਚ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਯਹੂਦੀ ਤਿਉਹਾਰ ਹਨੂਕਾ ਦੇ ਪਹਿਲੇ ਦਿਨ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤ ਦੇ ਲੋਕਾਂ ਵੱਲੋਂ ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਇਸ ਹਮਲੇ ਦੌਰਾਨ ਆਪਣੇ ਨਜ਼ਦੀਕੀਆਂ ਨੂੰ ਗੁਆ ਦਿੱਤਾ ਹੈ। ਅਸੀਂ ਇਸ ਦੁੱਖ ਦੀ ਘੜੀ ਵਿੱਚ ਆਸਟਰੇਲਾਈਆਈ ਲੋਕਾਂ ਦੇ ਨਾਲ ਖੜ੍ਹੇ ਹਾਂ।”
ਇਹ ਹਮਲਾ ਆਸਟਰੇਲੀਆ ਵਿੱਚ ਵਧਦੇ ਐਂਟੀਸੈਮਿਟਿਜ਼ਮ ਨੂੰ ਉਜਾਗਰ ਕਰ ਰਿਹਾ ਹੈ ਤੇ ਅੰਤਰਰਾਸ਼ਟਰੀ ਨਿੰਦਾ ਹੋ ਰਹੀ ਹੈ।

