Businessman swindled out of ₹1.8 crore after being lured into a romantic trap
ਕਾਰੋਬਾਰੀ ਨੂੰ ਪ੍ਰੇਮ ਜਾਲ ’ਚ ਫਸਾ ਕੇ ਠੱਗੇ 1.8 ਕਰੋੜ ਰੁਪਏ
ਠਾਣੇ (ਆਵਾਜ਼ਿ ਕੌਮ ਬਿਊਰੋ)- ਠਾਣੇ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ 30 ਸਾਲਾ ਔਰਤ ਖ਼ਿਲਾਫ 57 ਸਾਲਾ ਕਾਰੋਬਾਰੀ ਨੂੰ ਪ੍ਰੇਮ ਸਬੰਧਾਂ ਵਿਚ ਫਸਾ ਕੇ ਪਿਛਲੇ 2 ਸਾਲਾਂ ਵਿਚ ਉਸ ਤੋਂ 1.8 ਕਰੋੜ ਰੁਪਏ ਵਸੂਲਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ, ਮੁਲਜ਼ਮ ਔਰਤ ਨੇ ਕਥਿਤ ਤੌਰ ’ਤੇ ਕਾਰੋਬਾਰੀ ਨੂੰ ਜਬਰ-ਜ਼ਨਾਹ ਦੇ ਝੂਠੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਕੇ ਉਸ ਤੋਂ ਵਾਧੂ 1.75 ਕਰੋੜ ਰੁਪਏ ਦੀ ਮੰਗ ਕੀਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਔਰਤ ਨੇ ਅਗਸਤ 2024 ਤੋਂ ਸਤੰਬਰ 2026 ਦਰਮਿਆਨ ਕਾਰੋਬਾਰੀ ਨਾਲ ਆਪਸੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ। ਸਮੇਂ ਦੇ ਨਾਲ ਉਸ ਨੇ ਕਥਿਤ ਤੌਰ ’ਤੇ ਵੱਖ-ਵੱਖ ਬਹਾਨਿਆਂ ਨਾਲ ਉਸ ਤੋਂ ਵੱਡੀ ਰਕਮ ਵਸੂਲੀ। ਪੁਲਸ ਅਨੁਸਾਰ, ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ, ਜਦੋਂ ਉਕਤ ਔਰਤ ਨੇ ਪੀੜਤ ਨੂੰ ਕਥਿਤ ਤੌਰ ’ਤੇ ‘ਬਲੈਕਮੇਲ’ ਕਰਨਾ ਸ਼ੁਰੂ ਕਰ ਦਿੱਤਾ।

