Woman dragged by the hair and slapped; accused arrested
ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ, ਮਾਰੇ ਥੱਪੜ ; ਮੁਲਜ਼ਮ ਗ੍ਰਿਫ਼ਤਾਰ
ਹੈਦਰਾਬਾਦ, (ਆਵਾਜ਼ਿ ਕੌਮ ਬਿਊਰੋ)-ਹੈਦਰਾਬਾਦ ’ਚ ਇਕ ਰੇਲਵੇ ਸਟੇਸ਼ਨ ਦੇ ਨੇੜੇ ਇਕ ਔਰਤ ’ਤੇ ਹਮਲਾ ਕਰਨ ਅਤੇ ਉਸ ਦੇ ਵਾਲ ਫੜ ਕੇ ਘੜੀਸਣ ਦੇ ਦੋਸ਼ ਹੇਠ 36 ਸਾਲਾ ਹੋਮਗਾਰਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਇਕ ਹੋਮਗਾਰਡ ਇਕ ਔਰਤ ਨੂੰ ਉਸ ਦੇ ਵਾਲ ਫੜ ਕੇ ਕਥਿਤ ਤੌਰ ’ਤੇ ਘੜੀਸਦਾ ਹੋਇਆ ਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਫ਼ਿਜ਼ਪੇਟ ਰੇਲਵੇ ਸਟੇਸ਼ਨ ’ਤੇ ਤਾਇਨਾਤ ਇਸ ਹੋਮਗਾਰਡ ਨੂੰ ਕੂੜਾ ਚੁੱਕਣ ਵਾਲੀ ਇਕ ਔਰਤ ਨੇ ਬਹਿਸ ਦੌਰਾਨ ਕਥਿਤ ਤੌਰ ’ਤੇ ਗਾਲ੍ਹਾਂ ਕੱਢੀਆਂ ਸਨ। ਪੁਲਸ ਨੇ ਕਿਹਾ ਕਿ ਹੋਮਗਾਰਡ ਦੇ ਖ਼ਿਲਾਫ਼ ਮਿਆਪੁਰ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਖਣ ਮੱਧ ਰੇਲਵੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਸਬੰਧਤ ਕਰਮਚਾਰੀ ਦੀ ਪਛਾਣ ਤੇਲੰਗਾਨਾ ਪੁਲਸ ਦੇ ਹੋਮਗਾਰਡ ਵਜੋਂ ਹੋਈ ਜਿਸ ਨੂੰ ਰੇਲਵੇ ਸਟੇਸ਼ਨ ’ਤੇ ਡਿਊਟੀ ਲਈ ਤਾਇਨਾਤ ਕੀਤਾ ਗਿਆ ਸੀ।

