ਕੈਨੇਡਾ ਦੇ ਯੁਵਰਾਜ ਸਮਰਾ ਨੇ ਸਿਰਜਿਆ ਇਤਿਹਾਸ

17 ਫਰਵਰੀ 2026 – ਟੀ-20 ਵਿਸ਼ਵ ਕੱਪ ਵਿੱਚ ਕੈਨੇਡਾ ਦੇ ਯੁਵਰਾਜ ਸਮਰਾ ਨੇ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਖਿਲਾਫ਼ ਮੈਚ ਵਿੱਚ 19 ਸਾਲ ਦੇ ਯੁਵਰਾਜ ਨੇ ਸੈਂਕੜਾ ਲਗਾ ਕੇ ਰਿਕਾਰਡ ਬਣਾਇਆ ਹੈ। ਉਹ ਟੀ-20 ਵਿਸ਼ਵ ਕੱਪ ਵਿੱਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਛੋਟੀ ਉਮਰ ਦੇ ਬੱਲੇਬਾਜ਼ ਬਣ ਗਏ ਹਨ।
ਯੁਵਰਾਜ ਨੇ 65 ਗੇਂਦਾਂ ‘ਤੇ 110 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਵਿੱਚ 11 ਚੌਕੇ ਅਤੇ 6 ਛਿੱਕੇ ਸ਼ਾਮਲ ਸਨ। ਇਸ ਪਾਰੀ ਨੇ ਕੈਨੇਡਾ ਨੂੰ ਮੈਚ ਵਿੱਚ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ ਅਤੇ ਯੁਵਰਾਜ ਨੂੰ ਵਿਸ਼ਵ ਪੱਧਰ ‘ਤੇ ਚਰਚਾ ਵਿੱਚ ਲਿਆਂਦਾ ਹੈ। ਕੈਨੇਡੀਅਨ ਕ੍ਰਿਕਟ ਟੀਮ ਲਈ ਇਹ ਵੱਡੀ ਪ੍ਰਾਪਤੀ ਹੈ ਅਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣੇਗੀ।
ਯੁਵਰਾਜ ਸਮਰਾ ਦੀ ਇਸ ਪਾਰੀ ਨੂੰ ਵੱਖ-ਵੱਖ ਕ੍ਰਿਕਟ ਮਾਹਿਰਾਂ ਅਤੇ ਪ੍ਰਸ਼ੰਸਕਾਂ ਨੇ ਵਧਾਈ ਦਿੱਤੀ ਹੈ। ਕੈਨੇਡਾ ਦੀ ਟੀਮ ਇਸ ਜਿੱਤ ਨਾਲ ਸੁਪਰ-8 ਵੱਲ ਵਧ ਰਹੀ ਹੈ ਅਤੇ ਯੁਵਰਾਜ ਦੀ ਪਾਰੀ ਨੇ ਟੀਮ ਦੇ ਮਨੋਬਲ ਨੂੰ ਬੁਲੰਦ ਕੀਤਾ ਹੈ।

