“Candidate from Ward 35, Kalanwali, Withdraws Nomination in Support of Jathedar Daduwal”

ਕਾਲਾਂਵਾਲੀ,(ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 19 ਜਨਵਰੀ 2025 ਨੂੰ ਹੋਣ ਜਾ ਰਹੀਆਂ ਨੇ ਪੂਰੇ ਹਰਿਆਣਾ ਵਿੱਚ 40 ਵਾਰਡ ਬਣਾਏ ਗਏ ਹਨ ਜਿੱਥੋਂ ਜਥੇਦਾਰ ਦਾਦੂਵਾਲ ਜੀ ਨੇ ਆਪਣੇ 30 ਦੇ ਕਰੀਬ ਉਮੀਦਵਾਰ ਉਤਾਰੇ ਹਨ ਅਤੇ 10 ਆਜ਼ਾਦ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ ਹਰਿਆਣਾ ਕਮੇਟੀ ਸੰਤ ਮਹਾਂਪੁਰਸ਼ਾਂ ਅਤੇ ਸਿੱਖ ਸੰਗਤਾਂ ਦੇ ਹੁਕਮ ਤੇ ਜਥੇਦਾਰ ਦਾਦੂਵਾਲ ਜੀ ਨੇ 35 ਨੰਬਰ ਵਾਰਡ ਕਾਲਾਂਵਾਲੀ ਸਿਰਸਾ ਤੋਂ ਆਪਣੇ ਕਾਗਜ਼ ਭਰੇ ਹਨ ਜਿੱਥੇ 3 ਉਮੀਦਵਾਰ ਆਹਮੋ ਸਾਹਮਣੇ ਸਨ ਪਰ ਹੁਣ ਜਥੇਦਾਰ ਦਾਦੂਵਾਲ ਜੀ ਦੇ ਮੈਦਾਨ ਵਿੱਚ ਆਉਣ ਕਾਰਨ ਬੀਬੀ ਦਰਸ਼ਨ ਕੌਰ ਜੌੜਾ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਾਲਾਂਵਾਲੀ ਜਿਨਾਂ ਨੂੰ ਦੀਦਾਰ ਸਿੰਘ ਨਲਵੀ ਦੀ ਸਿੱਖ ਸਮਾਜ ਸੰਸਥਾ ਵੱਲੋਂ ਟਿਕਟ ਦਿੱਤੀ ਗਈ ਸੀ। ਉਨਾਂ ਨੇ ਜਥੇਦਾਰ ਦਾਦੂਵਾਲ ਦੇ ਸਤਿਕਾਰ ਸਨਮਾਨ ਵਿੱਚ ਆਪਣੇ ਕਾਗਜ਼ ਵਾਪਸ ਲੈ ਕੇ ਜਥੇਦਾਰ ਦਾਦੂਵਾਲ ਦੇ ਦਫ਼ਤਰ ਵਿੱਚ ਪੁੱਜ ਕੇ ਉਨਾਂ ਦਾ ਸਮਰਥਨ ਕਰ ਦਿੱਤਾ ਹੈ। ਬੀਬੀ ਜੌੜਾ ਨੇ ਕਿਹਾ ਕਿ ਜੋ ਧਰਮ ਪ੍ਰਚਾਰ ਪ੍ਰਸਾਰ ਦੁਨੀਆਂ ਭਰ ਵਿੱਚ ਜਥੇਦਾਰ ਦਾਦੂਵਾਲ ਜੀ ਨੇ ਕੀਤਾ ਹੈ ਉਹ ਆਪਣੀ ਮਿਸਾਲ ਆਪ ਹੈ ਅਤੇ ਸਾਡੇ ਇਲਾਕੇ ਸਿਰਸਾ ਵਿੱਚ ਵੀ ਜਥੇਦਾਰ ਦਾਦੂਵਾਲ ਦੇ ਆਉਣ ਤੋਂ ਪਹਿਲਾਂ ਪ੍ਰਚਾਰ ਦੇ ਬੁਰੇ ਹਾਲਾਤ ਸਨ। ਜਥੇਦਾਰ ਦਾਦੂਵਾਲ ਨੇ ਹੀ ਵਹਿਮਾਂ ਭਰਮਾਂ ਪਖੰਡਾਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਧਰਮ ਖਾਤਰ ਜੇਲਾਂ ਕੱਟੀਆਂ ਅਤੇ ਹਮੇਸ਼ਾ ਸਰਬ ਸਾਂਝੀਵਾਲਤਾ ਭਾਈਚਾਰੇ ਦਾ ਪ੍ਰਚਾਰ ਕਰਦਿਆਂ ਸਿੱਖ ਸਿਧਾਂਤਾਂ ਤੇ ਪਹਿਰਾ ਦਿੱਤਾ ਬੀਬੀ ਦਰਸ਼ਨ ਕੌਰ ਜੌੜਾ ਨੇ ਕਾਗਜ਼ ਵਾਪਸ ਲੈਣ ਨਾਲ ਜਥੇਦਾਰ ਦਾਦੂਵਾਲ ਦੇ ਪ੍ਰਚਾਰ ਦੀ ਲਹਿਰ ਹੋਰ ਪ੍ਰਚੰਡ ਹੋ ਗਈ ਹੈ। ਅੱਜ ਕਾਲਾਂਵਾਲੀ ਮੰਡੀ ਵਿਖੇ ਜਥੇਦਾਰ ਦਾਦੂਵਾਲ ਦੇ ਚੋਣ ਪ੍ਰਚਾਰ ਦਾ ਦਫਤਰ ਖੋਲਿਆ ਗਿਆ ਹੈ ਜਿਸ ਦਾ ਇੰਚਾਰਜ ਭਾਈ ਜਗਮੀਤ ਸਿੰਘ ਬਰਾੜ ਅਤੇ ਸੋਹਨ ਸਿੰਘ ਗਰੇਵਾਲ ਨੂੰ ਨਿਯੁਕਤ ਕੀਤਾ ਗਿਆ। ਕਾਲਾਂਵਾਲੀ ਦਫਤਰ ਉਦਘਾਟਨ ਸਮੇਂ ਪਿੰਡ ਸਿੰਘਪੁਰਾ, ਰਾਮਪੁਰਾ ਢਾਣੀ, ਧਰਮਪੁਰਾ, ਦਾਦੂ, ਕੇਵਲ, ਤਖਤਮਲ, ਦੇਸੂ ਮਲਕਾਣਾ, ਕਾਲਾਵਾਲੀ ਪਿੰਡ, ਕਾਲਾਂਵਾਲੀ ਮੰਡੀ, ਤਾਰੂਆਣਾ, ਚਕੇਰੀਆਂ, ਜਲਾਲਆਣਾ ਤੋਂ ਇਲਾਵਾ ਤਿਲੋਕੇਵਾਲਾ, ਫੱਗੂ, ਥਿਰਾਜ ਤੋਂ ਵੀ ਸਿੱਖ ਸੰਗਤ ਹਾਜ਼ਰ ਸੀ। ਦਫ਼ਤਰ ਉਦਘਾਟਨ ਸਮੇਂ ਸਰਪੰਚ ਮੋਹਨਪ੍ਰੀਤ ਸਿੰਘ ਸਿੰਘਾਪੁਰਾ, ਸਰਪੰਚ ਗੁਰਮੀਤ ਸਿੰਘ ਚਕੇਰੀਆਂ, ਸਰਪੰਚ ਕੁਲਦੀਪ ਸਿੰਘ ਧਰਮਪੁਰਾ, ਸਰਪੰਚ ਗੁਰਪ੍ਰੀਤ ਸਿੰਘ ਕੇਵਲ, ਨਾਮਦੇਵ ਸਿੰਘ ਕਾਕਾ ਕੇਵਲ, ਨਾਜਰ ਸਿੰਘ ਕੇਵਲ, ਕਿਰਪਾਲ ਸਿੰਘ ਕੇਵਲ, ਹਰਬੰਸ ਸਿੰਘ ਤਾਰੂਆਣਾ, ਦਲਬੀਰ ਸਿੰਘ ਤਾਰੂਆਣਾ, ਗੁਰਮੇਲ ਸਿੰਘ ਤਾਰੂਆਣਾ, ਦਰਸ਼ਨ ਸਿੰਘ ਤਖਤਮੱਲ, ਪਿਪਲੀ ਤੋੰ ਉਮੀਦਵਾਰ ਪਰਮਜੀਤ ਸਿੰਘ ਮਾਖਾ, ਸੁਖਦੇਵ ਸਿੰਘ ਕੇਵਲ, ਨੰਬਰਦਾਰ ਗੁਰਮੇਲ ਸਿੰਘ ਦਾਦੂ, ਦਰਸ਼ਨ ਸਿੰਘ ਸਾਬਕਾ ਸਰਪੰਚ ਦਾਦੂ, ਭਾਈ ਗੁਰਮੀਤ ਸਿੰਘ ਚਕੇਰੀਆਂ, ਬਾਬਾ ਜ਼ਬਰਜੰਗ ਸਿੰਘ ਦਾਦੂ ਸਾਹਿਬ, ਸੁਖਦੇਵ ਸਿੰਘ ਬੜਾਗੁੜਾ, ਨਿਰਮਲ ਸਿੰਘ ਮੱਲੜੀ, ਬੀਬੀ ਦਰਸ਼ਨ ਕੌਰ ਜੌੜਾ, ਹਰਜੀਤ ਸਿੰਘ ਜੌੜਾ, ਅਮਰਜੀਤ ਸਿੰਘ ਜੌੜਾ, ਬਾਬਾ ਧਰਵਿੰਦਰ ਸਿੰਘ ਗ੍ਰੰਥੀ ਚਕੇਰੀਆਂ, ਗਿਰਧਾਰੀ ਲਾਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਕਾਲਾਂਵਾਲੀ, ਪ੍ਰਦੀਪ ਜੈਨ ਸਾਬਕਾ ਪ੍ਰਧਾਨ ਆੜਤੀਆ ਅਸ਼ੋਸੀਏਸ਼ਨ ਕਾਲਾਂਵਾਲੀ, ਸ਼ੁਰੇਸ਼ ਰੰਟੀ ਸਿੰਗਲਾ ਸਾਬਕਾ ਪ੍ਰਧਾਨ ਆੜਤੀ ਐਸ਼ੋਸੀਏਸ਼ਨ ਕਾਲਾਂਵਾਲੀ, ਓਮ ਪ੍ਰਕਾਸ਼ ਲੁਹਾਨੀ ਕਾਲਾਂਵਾਲੀ, ਪ੍ਰਧਾਨ ਮੋਹਲਾ ਸਿੰਘ ਫੱਗੂ, ਅੰਮ੍ਰਿਤਪਾਲ ਸਿੰਘ ਥਿਰਾਜ, ਮੱਖਣ ਸਿੰਘ ਤਿਲੋਕੇਵਾਲਾ, ਗੁਲਾਬ ਸਿੰਘ ਤਿਲੋਕੇਵਾਲਾ, ਜਸਵਿੰਦਰ ਸਿੰਘ ਗੋਸ਼ਾ ਦਾਦੂ, ਹਰਮਨਪ੍ਰੀਤ ਸਿੰਘ ਦਾਦੂ, ਵੀਰਾ ਸਿੰਘ ਦਾਦੂ, ਜਗਸੀਰ ਸਿੰਘ ਦਾਦੂ, ਭੋਲਾ ਸਿੰਘ ਮਿਸਤਰੀ ਤਿਲੋਕੇਵਾਲਾ, ਗੁਰਪ੍ਰੀਤ ਸਿੰਘ ਕਾਲਾਂਵਾਲੀ, ਰਾਮ ਸਿੰਘ ਕਾਲਾਂਵਾਲੀ, ਜਗਦੇਵ ਸਿੰਘ ਜਲਾਲਆਣਾ, ਬੰਤਾ ਸਿੰਘ ਜਲਾਲਆਣਾ, ਪ੍ਰਧਾਨ ਕਰਨੈਲ ਸਿੰਘ ਜਲਾਲਆਣਾ, ਲੀਲਾ ਸਿੰਘ ਖਾਲਸਾ ਜਲਾਲਆਣਾ, ਡਾਕਟਰ ਗੁਰਤੇਜ ਸਿੰਘ, ਮਾਨਾ ਸਿੰਘ, ਗੋਬਿੰਦ ਸਿੰਘ ਐਮ ਸੀ ਕਾਲਾਂਵਾਲੀ, ਜਸਵਿੰਦਰ ਸਿੰਘ ਕਾਲਾਂਵਾਲੀ, ਦਰਸ਼ਨ ਸਿੰਘ ਖਾਲਸਾ ਜਲਾਲਆਣਾ ਸਮੇਤ ਸੈਂਕੜੇ ਸੰਗਤਾ ਹਾਜ਼ਰ ਸਨ।