“Cases from Militancy Era Still Haunt Me, Government Repeatedly Reminds Us of Slavery: Karnail Singh Panjoli”

ਖਾੜਕੂ ਲਹਿਰ ਵੇਲੇ ਦੇ ਦਰਜ ਕੇਸ ਹਾਲੇ ਵੀ ਮੇਰਾ ਪਿੱਛਾ ਨਹੀਂ ਛੱਡ ਰਹੇ , ਸਰਕਾਰ ਵਾਰ ਵਾਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ -ਕਰਨੈਲ ਸਿੰਘ ਪੰਜੋਲੀ

ਮੈਂ ਪਹਿਲੀ ਵਾਰ 1997 ਵਿੱਚ ਪਾਸਪੋਰਟ ਅਪਲਾਈ ਕੀਤਾ ਸੀ ਜਿਸ ਊੱਤੇ ਪੁਲੀਸ ਨੇ ਮੇਰੀ ਰਿਪੋਰਟ ਵਿੱਚ ਲਿਖਿਆ ਸੀ ਕਿ ਕਰਨੈਲ ਸਿੰਘ ਪੰਜੋਲੀ ਤੋਂ ਦੇਸ ਦੀ ਏਕਤਾ ਅਤੇ ਅਖੰਡਤਾ ਨੁੰ ਖ਼ਤਰਾ ਹੈ ਇਸ ਕਰਕੇ ਇਸ ਨੁੰ ਪਾਸਪੋਰਟ ਨਹੀ ਦਿੱਤਾ ਜਾ ਸਕਦਾ । ਪੁਲੀਸ ਥਾਣਾ ਮੁਲੇਪੁਰ ਦੇ ਮੁਨਸ਼ੀ ਦੇ ਲਿਖੇ ਇਹ ਸ਼ਬਦ ਕਿ ਕਰਨੈਲ ਸਿੰਘ ਪੰਜੋਲੀ ਤੋਂ ਦੇਸ ਦੀ ਏਕਤਾ ਅਤੇ ਅਖੰਡਤਾ ਨੁੰ ਖ਼ਤਰਾ ਹੈ ਇਸ ਕਰਕੇ ਇਸ ਨੁੰ ਪਾਸ ਪੋਰਟ ਨਹੀ ਦਿੱਤਾ ਜਾ ਸਕਦਾ , ਇਹਨਾ ਸ਼ਬਦਾਂ ਉੱਤੇ ਐਸ ਐਚ ਤੋ ਲੈਕੇ ਡੀ ਜੀ ਪੀ ਤੱਕ ਨੇ ਮੋਹਰ ਲਾ ਦਿੱਤੀ ਸੀ । ਊਸ ਸਮੇਂ ਅਕਾਲੀ ਸਰਕਾਰ ਸੀ ਟੌਹੜਾ ਸਾਹਿਬ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਾਵਾ ਸਿੰਘ ਤੱਕ ਨੇ ਮੈਨੁੰ ਪਾਸਪੋਰਟ ਦੇਣ ਲਈ ਪਾਸਪੋਰਟ ਦਫ਼ਤਰ ਨੁੰ ਚਿੱਠੀਆਂ ਲਿੱਖ ਕੇ ਸਿਫ਼ਾਰਸ਼ਾਂ ਕੀਤੀਆ ਸਨ । ਪਰ ਮੈਨੂੰ ਪਾਸਪੋਰਟ ਨਾ ਮਿਲਿਆ , ਮੈਂ ਭਾਰਤ ਦੀ ਪਾਰਲੀਮੈਂਟ ਦੇ ਹਰ ਮੈਂਬਰ ਪਾਰਲੀਮੈਂਟ ਨੁੰ ਚਿੱਠੀਆਂ ਲਿੱਖੀਆ । ਬਹੁਤ ਸਾਰਿਆਂ ਦੇ ਮੈਨੁੰ ਜਬਾਬ ਵੀ ਆਏ ਕਿ ਅਸੀ ਪਾਸਪੋਰਟ ਦਫ਼ਤਰ ਨੁੰ ਤੁਹਾਨੁੰ ਪਾਸਪੋਰਟ ਦੇਣ ਲਈ ਸਿਫਾਰਸ ਕੀਤੀ ਹੈ , ਪਰ ਮੈਨੁੰ ਪਾਸਪੋਰਟ ਨਾ ਮਿਲਿਆ । ਮੇਰੇ ਪਾਸਪੋਰਟ ਵਾਰੇ ਬਹੁਤ ਸਾਰੀਆਂ ਖਬਰਾ ਵੀ ਲੱਗੀਆਂ । ਕਨੇਡਾ ਦੇ ਕਈ ਪੰਜਾਬੀ ਅਖਬਾਰਾ ਨੇ ਆਰਟੀਕਲ ਵੀ ਲਿਖੇ । ਇੱਕ ਦਿਨ ਸਰਦਾਰ ਦਿਲਮੇਘ ਸਿੰਘ ਸੈਕਟਰੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਸ੍ਰੀ ਫਤਹਿਗੜ ਸਾਹਿਬ ਆਏ , ਮੈਨੁੰ ਕਹਿਣ ਲੱਗੇ ਕਿ ਪਾਸਪੋਰਟ ਦਾ ਕੀ ਚੱਕਰ ਪੈ ਗਿਆ । ਮੈਂ ਸਾਰੀ ਕਹਾਣੀ ਸੁਣਾਈ , ਮੈਨੂੰ ਸਰਦਾਰ ਦਿਲਮੇਘ ਸਿੰਘ ਕਹਿਣ ਲੱਗੇ ਕਿ ਤੁੰ ਇੱਕ ਅਸ਼ਟਾਮ ਪੇਪਰ ਊੱਤੇ ਸਾਰੀ ਕਹਾਣੀ ਲਿੱਖ ਕੇ ਭਾਰਤ ਦੇ ਰਾਸ਼ਟਰਪਤੀ ਨੁੰ ਡੀ ਸੀ ਫਤਹਿਗੜ ਸਾਹਿਬ ਰਾਹੀਂ ਇੱਕ ਨੋਟਿਸ ਦੇ ਦਿਓ ਕਿ , ਪਾਸਪੋਰਟ ਮੇਰੀ ਨਾਗਰਿਕਤਾ ਹੈ ਜੇ ਭਾਰਤ ਦੀ ਸਰਕਾਰ ਮੈਨੂੰ ਇਸ ਦੇਸ਼ ਦੀ ਨਾਗਰਿਕਤਾ ਨਹੀਂ ਦੇਣਾ ਚਾਹੁੰਦੀ ਤਾਂ ਮੈਂ ਭਾਰਤ ਸਰਕਾਰ ਵਿਰੁੱਧ ਕਿਸੇ ਹੋਰ ਦੇਸ ਦੀ ਨਾਗਰਿਕਤਾ ਲੈਣ ਲਈ ਯੂ ਐਨ ਓ ਵਿੱਚ ਅਪੀਲ ਕਰਾਂਗਾ । ਮੈਂ ਸਰਦਾਰ ਦਿਲਮੇਘ ਸਿੰਘ ਦੀ ਗੱਲ ਮੰਨ ਕੇ ਡੀ ਸੀ ਫਤਹਿਗੜ ਸਾਹਿਬ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੁੰ ਲੀਗਲ ਨੋਟਿਸ ਦੇ ਦਿੱਤਾ । ਭਾਰਤ ਦੇ ਰਾਸ਼ਟਰਪਤੀ ਨੇ ਭਾਰਤ ਦੇ ਊਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਨੁੰ ਲਿਖਿਆ ਸੀ ਕਿ ਇਸ ਬੰਦੇ ਦੀ ਤਸੱਲੀ ਕਰਵਾਈ ਜਾਵੇ । ਭਾਰਤ ਦੇ ਪ੍ਰਧਾਨ ਮੰਤਰੀ ਨੇ ਮੇਰੇ ਪਾਸਪੋਰਟ ਸਬੰਧੀ ਸੀ ਬੀ ਆਈ ਨੁੰ ਯੋਗ ਕਾਰਵਾਈ ਲਈ ਲਿਖ ਦਿੱਤਾ । ਸੀ ਬੀ ਆਈ ਦਾ ਇੱਕ ਐਸ ਪੀ ਰੈਂਕ ਦਾ ਆਫਿਸਰ ਮੇਰੇ ਪਿੰਡ ਆਇਆ ਊਸ ਨੇ ਮੇਰੇ ਪਿੰਡ ਦੇ ਕੁੱਝ ਬੰਦਿਆਂ ਦੇ ਬਿਆਨ ਲਿਖੇ , ਫਿਰ ਥਾਣੇ ਮੁਲੇਪੁਰ ਗਿਆ ਜਿੱਥੋਂ ਊਸ ਨੇ ਮੇਰੇ ਵਿਰੁੱਧ ਦਰਜ ਕੇਸਾਂ ਦੀ ਪੁਣ ਛਾਣ ਕੀਤੀ । ਅਖੀਰ ਉਹ ਸ੍ਰੀ ਫਤਹਿਗੜ ਸਾਹਿਬ ਦੇ ਤਤਕਾਲੀ ਐਸ ਐਸ ਪੀ ਹੁੰਦਲ ਸਾਹਿਬ ਨੁੰ ਮਿਲਿਆ ਜੋ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਦਾ ਭਾਣਜਾ ਲੱਗਦਾ ਸੀ । ਊਹਨਾ ਨੇ ਐਸ ਐਸ ਪੀ ਨੁੰ ਕਿਹਾ ਕਿ ਮੈਨੂੰ ਕੱਲ ਤੱਕ ਦੱਸੋ ਕਿ ਕਰਨੈਲ ਸਿੰਘ ਪੰਜੇਲੀ ਵਿਰੂਧ ਕਿਹੜੀ ਕਿਹੜੀ ਅਦਾਲਤ ਵਿੱਚ ਕੇਸ ਚਲਦੇ ਹਨ । ਸੀ ਬੀ ਆਈ ਦੇ ਐਸ ਪੀ ਨੇ ਮੈਨੂੰ ਐਸ ਐਸ ਪੀ ਫਤਹਿਗੜ ਸਾਹਿਬ ਦੇ ਦਫ਼ਤਰ ਸੱਦਿਆ । ਮੇਰੇ ਸਾਹਮਣੇ ਊਸ ਨੇ ਐਸ ਐਸ ਪੀ ਨੁੰ ਪੁੱਛਿਆ ਕਿ ਦੱਸੋ ਇਸ ਦੇ ਕੇਸਾਂ ਦੀ ਕੀ ਰਿਪੋਰਟ ਹੈ । ਐਸ ਐਸ ਪੀ ਨੇ ਦੱਸਿਆ ਕਿ ਕਰਨੈਲ ਸਿੰਘ ਪੰਜੋਲੀ ਊੁੱਤੇ ਤਿੰਨ ਵਾਰ ਐਨ ਐਸ ਏ ਲੱਗ ਚੁੱਕੀ ਹੈ ਅਤੇ ਵੱਖ ਵੱਖ ਥਾਣਿਆਂ ਵਿੱਚ ਇਸ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ 18 ਮੁਕੱਦਮੇ ਦਰਜ ਕੀਤੇ ਗਏ ਸਨ । ਜਿਹਨਾ ਵਿੱਚ 6 ਕੇਸਾਂ ਵਿੱਚੋਂ ਇਹ ਬਰੀ ਹੋਗਿਆ 6 ਕੇਸ ਅਨਟਰੇਸ ਭਰੇ ਗਏ ਹਨ ਅਤੇ 6 ਕੇਸ ਸਰਕਾਰ ਨੇ ਵਾਪਸ ਲੈ ਲਏ ਹਨ । ਸੀ ਬੀ ਆਈ ਦੇ ਐਸ ਪੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੱਸੋ ਕਿ ਕਰਨੈਲ ਸਿੰਘ ਪੰਜੋਲੀ ਵਿਰੁੱਧ ਕਿਹੜੀ ਅਦਾਲਤ ਵਿੱਚ ਕਿਹੜੀ ਧਾਰਾ ਅਧੀਨ ਕੇਸ ਚਲਦਾ । ਐਸ ਐਸ ਪੀ ਕਹਿਣ ਲੱਗੇ ਕਿ ਮੌਜੂਦਾ ਸਮੇਂ ਤਾਂ ਇਹਨਾ ਵਿਰੁੱਧ ਕੋਈ ਕੇਸ ਨਹੀ ਚਲਦਾ । ਸੀ ਬੀ ਆਈ ਦੇ ਐਸ ਪੀ ਨੇ ਕਿਹਾ ਕਿ ਫਿਰ ਤੁਸੀ ਇਸ ਨੁੰ ਪਾਸਪੋਰਟ ਨਾ ਦੇਣ ਦੀ ਸਿਫਾਰਸ ਕਿਵੇਂ ਕਰੀ ਜਾ ਰਹੇ ਹੋ , ਊਸ ਨੇ ਕਿਹਾ ਕਿ ਤੁਸੀ ਪਾਸਪੋਰਟ ਦਫ਼ਤਰ ਨੁੰ ਲਿਖੋ ਕਿ ਮੌਜੂਦਾ ਸਮੇਂ ਵਿੱਚ ਕਰਨੈਲ ਸਿੰਘ ਪੰਜੋਲੀ ਵਿਰੁੱਧ ਕਿਸੇ ਅਦਾਲਤ ਵਿੱਚ ਕੋਈ ਵੀ ਕੇਸ ਨਹੀਂ ਚਲਦਾ ਇਸ ਕਰਕੇ ਇਸ ਦਫ਼ਤਰ ਨੁੰ ਇਸ ਨੁੰ ਪਾਸਪੋਰਟ ਦੇਣ ਊੁੱਤੇ ਕੋਈ ਇਤਰਾਜ਼ ਨਹੀ । ਇੱਕ ਸਾਲ ਦੀ ਜੱਦੋ ਜਹਿਦ ਤੋਂ ਬਾਅਦ ਮੈਂਨੁੰ ਪਾਸ ਪੋਰਟ ਮਿਲਿਆ ਜਿਹੜਾ ਤਿੰਨ ਵਾਰ ਰੀਨਿਊ ਵੀ ਹੋਗਿਆ ਅਤੇ ਊਹਨਾ ਊੱਤੇ ਅਮਰੀਕਾ ਕਨੇਡਾ ਦੇ ਦੋ ਵਾਰ ਦੱਸ ਦੱਸ ਸਾਲ ਦੇ ਵੀਜ਼ੇ ਵੀ ਲੱਗੇ ਹੋਏ ਹਨ । ਮੁੱਕਦੀ ਗੱਲ ਹੁਣ ਫਿਰ 20 ਅਗਸਤ ਨੁੰ ਮੈਂ ਅਤੇ ਮੇਰੀ ਸਿੰਘਣੀ ਦੇਵਿੰਦਰ ਕੌਰ ਪਾਸਪੋਰਟ ਦਫ਼ਤਰ ਚੰਡੀਗੜ , ਪਾਸਪੋਰਟ ਰੀਨਿਓ ਕਰਾਉਣ ਲਈ ਗਏ । ਮੇਰੀ ਸਿੰਘਣੀ ਦਾ ਪਾਸਪੋਰਟ ਰੀਨਿਓ ਹੋ ਕੇ ਘਰ ਆ ਗਿਆ ਮੈਨੂੰ ਹਾਲੇ ਪੁਲੀਸ ਵਿਭਾਗ ਅਤੇ ਸੀ ਆਈ ਡੀ ਵਿਭਾਗ ਵਾਰ ਵਾਰ ਪੁੱਛ ਰਿਹਾ ਹੈ ਕਿ ਤੁਹਾਡੇ ਵਿਰੁੱਧ ਜਿਹੜੇ ਕੇਸ ਚੱਲਦੇ ਸੀ ਊਹਨਾ ਦਾ ਕੀ ਬਣਿਆ । ਊਹਨਾ ਕੇਸਾ ਦੀਆ ਜਜਮੈਟ ਕਾਪੀਆਂ ਦਿਓ । ਮੈਂ ਕਹਿ ਰਿਹਾ ਹਾਂ ਕਿ ਚਾਲੀ ਸਾਲ ਬੀਤ ਗਏ ਹਨ ਮੈਂ ਤੁਹਾਨੁੰ ਹੁਣ ਜਜਮੈਟ ਦੀਆਂ ਕਾਪੀਆਂ ਕਿੱਥੋਂ ਦਿਆ । ਮੈਂਨੁੰ ਸੱਚੀ ਮੁੱਚੀ ਲੱਗ ਰਿਹਾ ਹੈ ਕਿ ਮੇਰੀ ਕੌਮ ਗੁਲਾਮ ਹੈ । ਇਹੋ ਜਿਹਾ ਸਲੂਕ ਹੀ ਗ਼ੁਲਾਮਾਂ ਨਾਲ ਹੁੱਦਾ ਹੈ । ਮੈਨੂੰ ਲੱਗਦਾ ਹੈ ਕਿ ਹੁਣ ਪਾਸਪੋਰਟ ਰੀਨਿਓ ਕਰਾਉਣ ਲਈ ਵੀ ਇੱਕ ਜੰਗ ਹੋਰ ਲੜਨੀ ਪਵੇਗੀ । ਕਰਨੈਲ ਸਿੰਘ ਪੰਜੋਲੀ ।

I first applied for a passport in 1997, but the police report stated that Karnail Singh Panjoli posed a threat to the unity and integrity of the country, and hence, a passport could not be issued to me. The words written by the clerk at the Mulepur police station—”Karnail Singh Panjoli is a threat to the unity and integrity of the nation, and therefore, a passport cannot be issued to him”—were endorsed by officials from the SHO to the DGP.

At that time, the Akali government was in power, led by Tohra Sahib, with Parkash Singh Badal as the Chief Minister. Even the chairman of the Minority Commission, Bawa Singh, wrote letters recommending that I be issued a passport. Despite all these recommendations, I did not receive a passport. I wrote letters to every Member of Parliament in India, and many responded, stating that they had recommended the passport office to issue me one. However, I still didn’t get a passport. Numerous news reports covered my passport situation, and several Punjabi newspapers in Canada even wrote articles about it.

One day, Sardar Dilmegh Singh, Secretary of the SGPC, visited Sri Fatehgarh Sahib and asked me about the passport issue. I narrated the entire story. He then advised me to write the full story on a stamp paper and send a legal notice to the President of India through the DC of Fatehgarh Sahib, stating that a passport is my citizenship right. If the Indian government doesn’t want to grant me citizenship, I would appeal to the UN for citizenship from another country. Following his advice, I sent a legal notice to the President of India through the DC of Fatehgarh Sahib. The President, in turn, wrote to the then Prime Minister of India, Shri Inder Kumar Gujral, requesting that my concerns be addressed. The Prime Minister forwarded the matter to the CBI for appropriate action.

A CBI officer of SP rank came to my village, took statements from a few villagers, and then went to the Mulepur police station to investigate the cases registered against me. Eventually, he met with the then SSP of Fatehgarh Sahib, Hundal Sahib, who happened to be the nephew of Sardar Surjit Singh Barnala. The CBI officer asked the SSP to provide a report on any cases pending against Karnail Singh Panjoli in the courts. The SSP informed him that although I had been booked under the NSA three times, out of the 18 cases registered against me, I had been acquitted in 6, 6 cases were annulled, and the government had withdrawn 6 cases. The CBI officer asked whether any cases were currently pending against me in court, to which the SSP replied that none were ongoing at present.

The CBI officer then questioned why I was still being denied a passport and instructed the SSP to write to the passport office, confirming that no cases were currently active against me and that there were no objections to issuing me a passport. After a year of struggle, I finally received my passport, which has since been renewed three times, and I even obtained 10-year visas for the USA and Canada.

However, recently, on August 20, my wife Devinder Kaur and I went to the Chandigarh passport office to renew our passports. My wife’s passport has been renewed and delivered to our home, but the police and CID departments keep questioning me about the old cases, asking for judgment copies of those cases. I told them it’s been 40 years, and I no longer have those documents. I honestly feel like a slave, as this kind of treatment is only meted out to the oppressed. I now feel that I will have to fight another battle just to renew my passport.

—Karnail Singh Panjoli