CM ਭਗਵੰਤ ਮਾਨ ਨੇ ਸੰਤਾਂ-ਮਹਾਪੁਰਖਾਂ ਨਾਲ਼ ਬੈਠਕ ਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸਮਾਗਮਾਂ ਦੇ ਵੇਰਵੇ ਸਾਂਝੇ ਕੀਤੇ, 24 ਨਵੰਬਰ ਤੋਂ ‘ਸੀਸ ਭੇਟ ਨਗਰ ਕੀਰਤਨ’

ਚੰਡੀਗੜ੍ਹ, 6 ਅਕਤੂਬਰ 2025: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਦੇ ਸੰਤਾਂ-ਮਹਾਪੁਰਖਾਂ ਨਾਲ਼ ਰਿਹਾਇਸ਼ ‘ਤੇ ਪਹਿਲੀ ਵਾਰ ਇਕੱਤਰਤਾ ਕਰਕੇ ਸ੍ਰੀ ਗੁਰੂ �ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਮਾਗਮਾਂ ਦੇ ਵੇਰਵੇ ਸਾਂਝੇ ਕੀਤੇ। ਸਭ ਨੇ ਸਮਾਗਮਾਂ ਦੀ ਕਾਮਯਾਬੀ ਲਈ ਗੁਰੂ ਚਰਨਾਂ ‘ਚ ਅਰਦਾਸ ਕੀਤੀ।

ਮਾਨ ਸਰਕਾਰ ਨੇ 24 ਨਵੰਬਰ 2025 ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ‘ਸੀਸ ਭੇਟ ਨਗਰ ਕੀਰਤਨ’ ਸ਼ੁਰੂ ਕਰਨ ਦਾ ਐਲਾਨ ਕੀਤਾ। ਸਮਾਗਮਾਂ ਵਿੱਚ ਸ਼ਾਮੀ ਡ੍ਰੋਨ ਸ਼ੋਅ ਅਤੇ ਕੀਰਤਨ ਦਰਬਾਰ ਸ਼ਾਮਲ ਹੋਣਗੇ। ਸ੍ਰੀ ਅਨੰਦਪੁਰ ਸਾਹਿਬ ਵਿੱਚ ‘ਚੱਕ ਨਾਨਕੀ’ ਨਾਂ ਦੀ ਵਿਸ਼ਵ-ਪੱਧਰੀ ਟੈਂਟ ਸਿਟੀ ਸਥਾਪਿਤ ਹੋਵੇਗੀ। ਚਾਰ ਨਗਰ ਕੀਰਤਨਾਂ ਦੇ ਪ੍ਰਬੰਧ ਲਈ ਪੰਜਾਬ ਕੈਬਿਨੇਟ ਸ਼ਰਧਾ ਨਾਲ ਜੁਟੀ ਹੈ।
ਸੋਸ਼ਲ ਮੀਡੀਆ ’ਤੇ ਇਸ ਬੈਠਕ ਅਤੇ ਸਮਾਗਮਾਂ ਨੂੰ ਖੂਬ ਸਵਾਗਤ ਮਿਲ ਰਿਹਾ ਹੈ ਅਤੇ ਸੰਗਤ ਨੇ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਲੋਕਾਂ ਨੂੰ ਅਪੀਲ ਹੈ ਕਿ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਸ਼ਰਧਾ ਨਾਲ ਸੇਵਾ ਕਰਨ।