CM Bhagwant Mann to hold high-level meeting on flood relief works at his residence tomorrow (Friday).

CM ਭਗਵੰਤ ਮਾਨ ਭਲਕੇ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ‘ਤੇ ਹੜ੍ਹ ਰਾਹਤ ਕਾਰਜਾਂ ਲਈ ਹਾਈ ਲੈਵਲ ਮੀਟਿੰਗ ਕਰਨਗੇ

ਚੰਡੀਗੜ੍ਹ, 11 ਸਤੰਬਰ 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸ਼ੁੱਕਰਵਾਰ ਨੂੰ ਆਪਣੀ ਅਧਿਕਾਰਕ ਰਿਹਾਇਸ਼ ‘ਤੇ ਹੜ੍ਹ ਰਾਹਤ ਕਾਰਜਾਂ ਸਬੰਧੀ ਇੱਕ ਹਾਈ ਲੈਵਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਸੈਕਟਰੀਆਂ ਅਤੇ ਚੀਫ਼ ਸੈਕਟਰੀ ਮੌਜੂਦ ਰਹਿਣਗੇ, ਜਦਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ। ਮੀਟਿੰਗ ਦਾ ਮੁੱਖ ਉਦੇਸ਼ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਪੁਨਰਵਾਸ ਕੰਮਾਂ ਦੀ ਸਮੀਖਿਆ ਅਤੇ ਨਵੇਂ ਕਦਮਾਂ ‘ਤੇ ਚਰਚਾ ਕਰਨਾ ਹੈ।

CM ਨੇ ਕਿਹਾ ਕਿ ਹੜ੍ਹਾਂ ਨੇ ਪੰਜਾਬ ਨੂੰ ਭਿਆਨਕ ਤਬਾਹੀ ਪਹੁੰਚਾਈ ਹੈ, ਪਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੀਟਿੰਗ ਵਿੱਚ ਫਸਲਾਂ ਦੇ ਨੁਕਸਾਨ, ਘਰਾਂ ਦੀ ਮੁਰੰਮਤ, ਸਿਹਤ ਸਹੂਲਤਾਂ ਅਤੇ ਰਾਹਤ ਵੰਡ ਦੇ ਮੁੱਦੇ ਚਰਚਾ ਵਿੱਚ ਆਉਣਗੇ। ਹੜ੍ਹਾਂ ਨੇ ਪੰਜਾਬ ਵਿੱਚ 3.55 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 37 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਸੋਸ਼ਲ ਮੀਡੀਆ ‘ਤੇ ਇਸ ਮੀਟਿੰਗ ਨੂੰ ਲੈ ਕੇ ਲੋਕਾਂ ਵਿੱਚ ਉਮੀਦ ਜਗੀ ਹੈ ਅਤੇ ਤੇਜ਼ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ।