“CM Mann and Raja Warring Engage in Poetic Political War”
“CM ਮਾਨ ਤੇ ਰਾਜਾ ਵੜਿੰਗ ਵਿਚਾਲੇ ਸੋਸ਼ਲ ਮੀਡੀਆ ‘ਤੇ ਤਿੱਖੀ ਸ਼ਾਇਰੀ ਵਾਲੀ ਜੰਗ”

27 ਮਈ 2026, ਪੰਜਾਬ – Bhagwant Mann ਅਤੇ Amrinder Singh Raja Warring ਵਿਚਾਲੇ ਸੋਸ਼ਲ ਮੀਡੀਆ ‘ਤੇ ਤਿੱਖੀ ਸਿਆਸੀ ਜੰਗ ਦੇਖਣ ਨੂੰ ਮਿਲੀ।
ਭਗਵੰਤ ਮਾਨ ਨੇ ਰਾਜਾ ਵੜਿੰਗ ਤੇ ਟਿੱਕਾ ਕਰਦਿਆਂ ਲਿਖਿਆ: “ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ‘ਤੇ ਆ ਗਏ.. ਪ੍ਰਚਾਰ ਡਿਫੈਂਡਰਾਂ ਉੱਤੇ, ਵੋਟ ਪਾਉਣ ਰੇਹੜਿਆਂ ‘ਤੇ ਆ ਗਏ… ਕੁਰਸੀ ਪਿੱਛੇ ਲੈਕੇ ਕਿਵੇਂ ਹੱਥ ਪੈਰ ਮਾਰਦੇ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ..”
ਇਸ ਤੋਂ ਜਵਾਬ ਵਿਚ ਰਾਜਾ ਵੜਿੰਗ ਨੇ ਲਿਖਿਆ: “ਮਾੜੇ ਦਿਨਾਂ ਦੀ ਨਿਸ਼ਾਨੀ ਜਿਹੜੇ ਬਦਲਾਅ ਦੇ ਨਾਅਰੇ ਲਾਉਂਦੇ ਸੀ, ਉਹ ਸਿਰਫ ਇਸ਼ਤਿਹਾਰਾਂ ‘ਤੇ ਆ ਗਏ… ਵੋਟਾਂ ਦੌਰਾਨ ਕੱਲ੍ਹ ਧੂਰੀ ‘ਚ ਤੁਸੀ ਭਾਜਪਾ ਕੋਲੋਂ ਪੁਲਿਸ ਦੀ ਬੇਜਤੀ ਕਰਵਾ ਗਏ… ਦੇਖ ਭਾਈ ਬਾਲਿਆ ਰੰਗ ਕਰਤਾਰ ਦੇ, ਕੁਰਸੀ ਖਾਤਰ ਮਾਨ ਸਾਹ ਕਿਵੇਂ ਮੋਈ-ਸਾਹ ਅੱਗੇ ਸਿਰ ਝੁਖਾ ਗਏ…”
ਦੋਵਾਂ ਆਗੂਆਂ ਵੱਲੋਂ ਇੱਕ-ਦੂਜੇ ਉੱਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਰਾਜਨੀਤੀ ਵਿਚ ਚਰਚਾ ਤੇਜ਼ ਹੋ ਗਈ ਹੈ।
