Customs department seizes gold worth over Rs 11 crore from several airports in Kerala
ਕਸਟਮ ਵਿਭਾਗ ਦੀ ਵੱਡੀ ਕਰਵਾਈ ! ਕੇਰਲਮ ਦੇ ਕਈ ਹਵਾਈ ਅੱਡਿਆਂ ਤੋਂ 11 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ
ਕੋਚੀ, (ਆਵਾਜ਼ਿ ਕੌਮ ਬਿਊਰੋ)-ਕੇਰਲਮ ਦੇ ਕਸਟਮ ਡਿਊਟੀ ਵਿਭਾਗ ਨੇ ਪਿਛਲੇ ਹਫ਼ਤੇ ਸੂਬੇ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਸਮਗਲ ਕੀਤਾ 8 ਕਿਲੋ ਸੋਨਾ ਜ਼ਬਤ ਕੀਤਾ। ਜ਼ਬਤ ਕੀਤੇ ਸੋਨੇ ਦੀ ਕੀਮਤ 11 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਕਸਟਮ ਵਿਭਾਗ ਦੇ ਕਮਿਸ਼ਨਰ ਟੀ.ਟੀਜੂ ਨੇ ਐਤਵਾਰ ਕਿਹਾ ਕਿ ਪਿਛਲੇ ਹਫ਼ਤੇ ਇਸ ਸਬੰਧੀ ਕੁੱਲ 14 ਮਾਮਲੇ ਦਰਜ ਕੀਤੇ ਗਏ ਤੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਕੇਰਲਮ ਦੇ 6 ਤੇ ਤਾਮਿਲਨਾਡੂ ਦੇ 3 ਵਿਅਕਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਤੇ ਕੇਰਲਮ ਪੁਲਸ ਦੇ ਸਹਿਯੋਗ ਨਾਲ ਕੀਤੀਆਂ ਗਈਆਂ। ਵੱਖ-ਵੱਖ ਏਜੰਸੀਆਂ ਦਰਮਿਅਾਨ ਸਹਿਯੋਗ ਦੇ ਨਤੀਜੇ ਵਜੋਂ ਸਮੱਗਲਿੰਗ ਦੀਆਂ ਕਈ ਕੋਸ਼ਿਸ਼ਾਂ ਦਾ ਪਤਾ ਲੱਗਾ ਹੈ।

