Dawood’s aide Akhtar Merchant arrested at Delhi airport
ਦਾਊਦ ਦਾ ਸਾਥੀ ਅਖ਼ਤਰ ਮਰਚੈਂਟ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਹਿਯੋਗੀ ਅਖ਼ਤਰ ਮਰਚੈਂਟ ਨੂੰ ਮੁੰਬਈ ਪੁਲਸ ਨੇ ਸੋਮਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਅਖ਼ਤਰ ਮਰਚੈਂਟ 2023 ’ਚ ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਸਥਿਤ ਕਾਸ਼ੀਮੀਰਾ ਖੇਤਰ ’ਚ ਹੋਈ ਬੇਕਰੀ ਫਾਇਰਿੰਗ ਅਤੇ ਜਬਰਨ ਵਸੂਲੀ ਦੀ ਵਾਰਦਾਤ ਤੋਂ ਬਾਅਦ ਲਗਭਗ 3 ਸਾਲਾਂ ਤੋਂ ਫਰਾਰ ਸੀ। ਇੰਟਰਪੋਲ ਨੇ ਉਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਅਖ਼ਤਰ ਮਰਚੈਂਟ ਦਾ ਅਪਰਾਧਕ ਨੈੱਟਵਰਕ ਮੁੱਖ ਰੂਪ ’ਚ ਮਹਾਰਾਸ਼ਟਰ, ਮੁੰਬਈ ਅਤੇ ਠਾਣੇ ’ਚ ਫੈਲਿਆ ਹੋਇਆ ਹੈ। ਸਪੈਸ਼ਲ ਸੈੱਲ ਮੁਤਾਬਕ 2023 ’ਚ ਮੀਰਾ ਰੋਡ ਸਥਿਤ ਇੰਟਰਨੈਸ਼ਨਲ ਬੈਂਕਿੰਗ ਕੰਪਨੀ ਦੇ ਮਾਲਕ ਤੋਂ ਅੰਡਰਵਰਲਡ ਦੇ ਨਾਂ ’ਤੇ ਫਿਰੌਤੀ ਮੰਗੀ ਗਈ ਸੀ। ਪੈਸੇ ਨਾ ਦੇਣ ’ਤੇ ਫਾਇਰਿੰਗ ਕੀਤੀ ਗਈ ਸੀ। ਇਸ ਮਾਮਲੇ ’ਚ ਕਾਸ਼ੀਮੀਰਾ ਪੁਲਸ ਥਾਣੇ ’ਚ ਮਕੋਕਾ, ਹੱਤਿਆ ਦੀ ਕੋਸ਼ਿਸ਼, ਫਿਰੌਤੀ ਵਸੂਲੀ, ਅਪਰਾਧਕ ਸਾਜ਼ਿਸ਼ ਤੇ ਆਰਮਜ਼ ਐਕਟ ਹੇਠ ਕੇਸ ਦਰਜ ਹੈ। ਅਖ਼ਤਰ ਹੁਸੈਨ ਮਰਚੈਂਟ ਦੇ ਖਿਲਾਫ਼ ਗੈਰ-ਕਾਨੂੰਨੀ ਹਥਿਆਰਾਂ ਅਤੇ ਡਰੱਗਜ਼ ਤਸਕਰੀ ਦੇ ਕਈ ਮਾਮਲੇ ਦਰਜ ਹਨ, ਜਿਨ੍ਹਾਂ ’ਚ ਉਸ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕਾ ਹੈ।

