Dense fog descends on Punjab! The cold intensifies—read on for the weather forecast for the coming days
ਪੰਜਾਬ ‘ਚ ਪਈ ਸੰਘਣੀ ਧੁੰਦ! ਠੰਡ ਨੇ ਦਿਖਾਇਆ ਰੰਗ, ਪੜ੍ਹੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ
ਟਾਂਡਾ ਉੜਮੁੜ (ਆਵਾਜ਼ਿ ਕੌਮ ਬਿਊਰੋ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਅੱਜ ਪੰਜਾਬ ‘ਚ ਮੌਸਮ ਨੇ ਵੱਡੀ ਕਰਵਟ ਲਈ ਅਤੇ ਸਵੇਰ ਸਾਰ ਹੀ ਪਈ ਸੰਘਣੀ ਧੁੰਦ ਕਾਰਨ ਠੰਡ ਨੇ ਵੀ ਆਪਣਾ ਰੰਗ ਦਿਖਾਇਆ। ਸਵੇਰੇ ਕਰੀਬ 5 ਵਜੇ ਤੋਂ ਬਾਅਦ ਹੀ ਸੰਘਣੀ ਧੁੰਦ ਦੀ ਚਾਦਰ ਨੇ ਇਲਾਕੇ ਨੂੰ ਆਪਣੇ ਲਪੇਟ ‘ਚ ਲਿਆ ਅਤੇ ਨਾਲ ਹੀ ਠੰਡ ਦਾ ਆਗਾਜ਼ ਵੀ ਹੋ ਗਿਆ। ਦੂਸਰੇ ਪਾਸੇ ਨਵੰਬਰ ਮਹੀਨੇ ਦੇ ਅਖ਼ੀਰ ‘ਚ ਪਈ ਸੰਘਣੀ ਧੁੰਦ ਨੇ ਕੜਾਕੇ ਦੀ ਠੰਡ ਦਾ ਵੀ ਅਹਿਸਾਸ ਕਰਾਇਆ। ਮੌਸਮ ਮਾਹਰਾ ਅਨੁਸਾਰ ਆਉਣ ਵਾਲੇ ਸਮੇਂ ‘ਚ ਠੰਡ ਹੋਰ ਜ਼ਿਆਦਾ ਜ਼ੋਰ ਫੜ੍ਹੇਗੀ। ਸਿਹਤ ਮਹਿਰਾਂ ਨੇ ਲੋਕਾਂ ਨੂੰ ਪੈਣ ਵਾਲੀ ਠੰਡ ਤੋਂ ਸੁਚੇਤ ਰਹਿਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਵੀ ਆਉਣ ਵਾਲੇ ਦਿਨਾਂ ‘ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਵਾਹਨ ਚਾਲਕਾਂ ਲਈ ਵੀ ਹੌਲੀ ਵਾਹਨ ਚਲਾਉਣ ਸਬੰਧੀ ਹਦਾਇਤ ਕੀਤੀ ਗਈ ਹੈ। ਹਾਲਾਂਕਿ ਪੰਜਾਬ ‘ਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਮੌਸਮ ਆਮ ਵਾਂਗ ਖ਼ੁਸ਼ਕ ਬਣਿਆ ਰਹੇਗਾ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਰੋਜ਼ਾਨਾ ਤਾਪਮਾਨ ਘੱਟ ਦਰਜ ਕੀਤਾ ਜਾ ਰਿਹਾ ਹੈ , ਜਿਸ ਕਾਰਨ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ।

